ਈ -ਰਿਕਸ਼ਾ ਚਾਲਕ ਨੇ ਸਾਥੀਆਂ ਸਮੇਤ ਪ੍ਰਵਾਸੀਆਂ ਨਾਲ ਕੀਤੀ ਲੁੱਟ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਮਰਾਲਾ ਚੋਂਕ ਕੋਲ ਈ -ਰਿਕਸ਼ਾ ਚਾਲਕ ਨੇ ਆਪਣੇ ਸਾਥੀਆਂ ਨਾਲ ਮਿਲ ਕੇ 2 ਪ੍ਰਵਾਸੀਆਂ ਨੂੰ ਲੁੱਟ ਲਿਆ ਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਦੱਸਿਆ ਜਾ ਰਿਹਾ ਜਦੋ ਤੱਕ ਲੋਕ ਇਕੱਠੇ ਹੋਏ, ਉਦੋਂ ਤੱਕ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਪੀੜਤ ਨੇ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਨੇ ਅੱਜ ਸਵੇਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ । ਗ੍ਰਿਫ਼ਤਾਰ ਕੀਤੇ ਦੋਸ਼ੀਆਂ ਦੀ ਪਛਾਣ ਜਸਵਿੰਦਰ ਸਿੰਘ ਤੇ ਵਿਸ਼ਾਲ ਦੇ ਰੂਪ 'ਚ ਹੋਈ ਹੈ । ਪੀੜਤ ਪ੍ਰਵਾਸੀ ਸੰਜੀਵ ਨੇ ਦੱਸਿਆ ਕਿ ਦੇਰ ਰਾਤ ਪੀੜਤ ਪੁਨੀਤ ਆਪਣੇ ਮਾਮੇ ਨਾਲ ਗਿੱਲ ਚੋਂਕ ਤੋਂ ਈ -ਰਿਕਸ਼ਾ ਕਰਕੇ ਬਸਤੀ ਜੋਧੇਵਾਲ ਵੱਲ ਜਾ ਰਿਹਾ ਸੀ। ਇਸ ਦੌਰਾਨ ਈ ਰਿਕਸ਼ਾ ਚਾਲਕ ਨਾਲ ਉਸ ਦਾ ਸਾਥੀ ਵੀ ਬੈਠਾ ਸੀ। ਤਾਜਪੁਰ ਕੋਲ ਪਹੁੰਚੇ ਦੇ ਹੀ ਦੋਸ਼ੀਆਂ ਨੇ ਰਿਕਸ਼ਾ ਰੋਕਿਆ ਤੇ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਪੁਨੀਤ ਤੇ ਉਸ ਦੇ ਮਾਮੇ ਕੋਲੋਂ ਨਕਦੀ ਤੇ ਮੋਬਾਈਲ ਸਮੇਤ ਹੋਰ ਸਾਮਾਨ ਖੋਹ ਕੇ ਫਰਾਰ ਹੋ ਗਏ।