ਵੱਡੀ ਭੈਣ ਨੇ ਪ੍ਰੇਮੀ ਹੱਥੋਂ ਕਰਵਾਇਆ ਛੋਟੀ ਭੈਣ ਦਾ ਕਤਲ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਮੱਧ ਪ੍ਰਦੇਸ਼ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਇੱਕ ਵੱਡੀ ਭੈਣ ਨੇ ਪ੍ਰੇਮੀ ਨਾਲ ਰਿਸ਼ਤੇ 'ਚ ਰੁਕਾਵਟ ਬਣ ਰਹੀ ਛੋਟੀ ਭੈਣ ਦਾ ਕਤਲ ਕਰਵਾ ਦਿੱਤਾ। ਦੱਸ ਦਈਏ ਕਿ ਵੱਡੀ ਭੈਣ ਨੇ ਇਸ ਕਤਲ ਨੂੰ ਘਟਨਾ ਦੱਸ ਕੇ ਪੁਲਿਸ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਪਰ ਆਖ਼ਿਰ ਸੱਚ ਸਾਹਮਣੇ ਆ ਗਿਆ । ਫਿਲਹਾਲ ਪੁਲਿਸ ਨੇ ਪ੍ਰੇਮੀ ਤੇ ਉਸ ਦੀ ਵੱਡੀ ਭੈਣ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਘਟਨਾ ਨਾਲ ਪੂਰੇ ਇਲਾਕ਼ੇ 'ਚ ਸਨਸਨੀ ਫੈਲ ਗਈ । ਜ਼ਿਕਰਯੋਗ ਹੈ ਕਿ ਕਤਲ ਦਾ ਇਹ ਮਾਮਲਾ ਸੈਖੇੜਾ ਦਾ ਹੈ । ਮ੍ਰਿਤਕਾ ਦਾ ਨਾਮ ਸ਼ਿਖਾ ਦੱਸਿਆ ਜਾ ਰਿਹਾ ਹੈ । ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ।

ਹਸਪਤਾਲ ਸਟਾਫ ਨੇ ਪੁਲਿਸ ਨੂੰ ਕਿਹਾ ਕਿ ਪਰਿਵਾਰ ਦਾ ਕਹਿਣਾ ਹੈ ਕਿ ਮੌਤ ਬਾਥਰੂਮ ਵਿੱਚ ਡਿੱਗਣ ਕਾਰਨ ਹੋਈ ਹੈ ਪਰ ਮਾਮਲਾ ਸ਼ੱਕੀ ਹੈ। ਜਾਂਚ ਕਰਨ 'ਤੇ ਪੁਲਿਸ ਨੂੰ ਮ੍ਰਿਤਕ ਦੀ ਵੱਡੀ ਭੈਣ ਖੁਸ਼ਬੂ ਤੇ ਸ਼ੱਕ ਹੋਇਆ। ਪੁਲਿਸ ਨੇ ਉਸ ਨੂੰ ਹਿਰਾਸਤ 'ਚ ਲੈ ਕੇ ਜਦੋ ਪੁੱਛਗਿੱਛ ਕੀਤੀ ਤਾਂ ਕਤਲ ਦੇ ਸਾਰੇ ਰਾਜ਼ ਦਾ ਖੁਲਾਸਾ ਹੋ ਗਿਆ । ਉਸ ਨੇ ਪੁਲਿਸ ਨੂੰ ਕਿਹਾ ਕਿ ਉਸ ਨੇ ਸੋਸ਼ਲ ਮੀਡੀਆ ਰਾਹੀਂ ਉਤਰ ਪ੍ਰਦੇਸ਼ ਦੇ ਅਮੇਠੀ ਦੇ ਰਹਿਣ ਵਾਲੇ ਰਾਹੁਲ ਸਿੰਘ ਨਾਲ ਦੋਸਤੀ ਕੀਤੀ ਪਰ ਹੋਲੀ - ਹੋਲੀ ਇਹ ਦੋਸਤੀ ਪਿਆਰ 'ਚ ਬਦਲ ਗਈ। ਖੁਸ਼ਬੂ ਨੇ ਕਿਹਾ ਕਿ ਉਹ ਰਾਹੁਲ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਸ਼ਿਖਾ ਇਸ ਵਿਆਹ ਲਈ ਰਾਜ਼ੀ ਨਹੀ ਸੀ । ਕਈ ਵਾਰ ਉਸ ਨੂੰ ਸਮਝਾਉਣ ਤੋਂ ਬਾਅਦ ਵੀ ਦੋਵਾਂ ਵਿਚਾਲੇ ਲੜਾਈ ਹੁੰਦੀ ਰਹਿੰਦੀ ਸੀ। ਇਸ ਲਈ ਖੁਸ਼ਬੂ ਨੇ ਆਪਣੀ ਬੁਆਏਫ੍ਰੈਂਡ ਰਾਹੁਲ ਨਾਲ ਮਿਲ ਕੇ ਸ਼ਿਖਾ ਦਾ ਕਤਲ ਕਰ ਦਿੱਤਾ ।

More News

NRI Post
..
NRI Post
..
NRI Post
..