ਆਨਲਾਈਨ ਐਪ ਦੇ ਜਾਲ ‘ਚ ਫਸਣ ਵਾਲੇ ਪੂਰੇ ਪਰਿਵਾਰ ਨੇ ਖ਼ੁਦਕੁਸ਼ੀ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੱਧ ਪ੍ਰਦੇਸ਼ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਆਨਲਾਈਨ ਐਪ ਦੇ ਜਾਲ ਵਿੱਚ ਫਸਣ ਵਾਲੇ ਵਿਅਕਤੀ ਨੇ ਆਪਣੀ ਪਤਨੀ ਤੇ 2 ਪੁੱਤਰਾਂ ਨੂੰ ਜ਼ਹਿਰ ਦੇ ਕਰ ਮਾਰ ਦਿੱਤਾ ਤੇ ਬਾਅਦ 'ਚ ਖੁਦ ਵੀ ਖ਼ੁਦਕੁਸ਼ੀ ਕਰ ਲਈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਦੇਖਿਆ ਤਾਂ ਪਤੀ - ਪਤਨੀ ਦੀਆਂ ਲਾਸ਼ਾਂ ਘਰ 'ਚ ਲਟਕਦੀਆਂ ਮਿਲਿਆ। ਉੱਥੇ ਹੀ ਪੁਲਿਸ ਨੂੰ ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਮਿਲਿਆ , ਜਿਸ 'ਚ ਕਰਜ਼ੇ ਦਾ ਜ਼ਿਕਰ ਕੀਤਾ ਗਿਆ ਹੈ । ਦੱਸਿਆ ਜਾ ਰਿਹਾ ਰਤੀਬਾਦ ਦੀ ਸ਼ਿਵ ਵਿਆਹਰ ਕਾਲੋਨੀ ਵਿੱਚ ਰਹਿਣ ਵਾਲਾ ਭੂਪੇਦਰ ਵਿਸ਼ਵਕਰਮਾ ਕੋਲੰਬੀਆ ਸਥਿਤ ਇੱਕ ਕੰਪਨੀ ਵਿੱਚ ਆਨਲਾਈਨਨੌਕਰੀ ਕਰਦਾ ਸੀ। ਭੁਪਿੰਦਰ 'ਤੇ ਕੰਮ ਦਾ ਤੇ ਕਰਜ਼ਾ ਦਾ ਦਬਾਅ ਸੀ ਕਿਉਕਿ ਕੰਪਨੀ ਨੇ ਉਸ ਦਾ ਲੈਪਟਾਪ ਹੈਕ ਕਰ ਲਿਆ ਤੇ ਉਸ 'ਚ ਅਸ਼ਲੀਲ ਵੀਡੀਓ ਵਾਇਰਲ ਕਰ ਦਿੱਤੀਆਂ।

ਇਸ ਤੋਂ ਦੁੱਖੀ ਹੋ ਭੁਪਿੰਦਰ ਨੇ ਆਪਣੀ ਪਤਨੀ ਰਿਤੂ ਸਮੇਤ 2 ਪੁੱਤਰਾਂ ਰਿਤੂਰਾਜ ਤੇ ਰਿਸ਼ੀਰਾਜ ਨਾਲ ਖ਼ੁਦਕੁਸ਼ੀ ਕਰ ਲਈ। ਭੁਪਿੰਦਰ ਦੇ ਭਰਾ ਨਰਿੰਦਰ ਨੇ ਦੱਸਿਆ ਕਿ ਉਸ ਨੇ ਦੇਰ ਰਾਤ ਦੋਵਾਂ ਬੱਚਿਆਂ ਤੇ ਪਤਨੀ ਨਾਲ ਸੈਲਫੀ ਲਈ ਤੇ ਫਿਰ ਕੋਲਡ ਡਰਿੰਕ ਵਿੱਚ ਜ਼ਹਿਰ ਮਿਲਾ ਕੇ ਦੋਵਾਂ ਬੱਚਿਆਂ ਤੇ ਪਤਨੀ ਰਿਤੂ ਨੂੰ ਪਿਲਾ ਦਿੱਤਾ। ਜਿਸ ਤੋਂ ਬਾਅਦ ਭੁਪਿੰਦਰ ਬੱਚਿਆਂ ਕੋਲ ਹੀ ਬੈਠੇ ਰਿਹਾ ,ਜਦੋ ਦੋਵੇ ਬੱਚਿਆਂ ਤੇ ਪਤਨੀ ਦੀ ਮੌਤ ਹੋ ਗਈ ਤਾਂ ਭੁਪਿੰਦਰ ਨੇ ਵੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।