ਅਣਖ ਖ਼ਾਤਰ ਇਸ਼ਕ ‘ਚ ਪਈ ਧੀ ਦਾ ਪਰਿਵਾਰ ਨੇ ਕੀਤਾ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਲਵੰਡੀ ਸਾਬੋ ਤੋਂ ਇਕ ਦਿਲ ਕੰਬਾਉਣ ਵਾਲਾ ਮਾਮਲਾ ਸਾਹਮਣੇ ਆਈ ਹੈ ਜਿਥੇ ਇਕ ਪਰਿਵਾਰ ਦੇ ਕੁਝ ਮੈਬਰਾਂ ਵਲੋਂ ਆਪਣੀ ਧੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਦੱਸ ਦਈਏ ਕਿ ਦਾਦੇ ਗੁਰਚਰਨ ਸਿੰਘ ਨੇ ਦੱਸਿਆ ਕਿ ਉਸ ਦੇ ਚਾਰ ਪੁੱਤਰਾਂ ਚੋ ਉਹ ਆਪਣੇ ਪੁੱਤ ਮੇਜਰ ਸਿੰਘ ਕੋਲ ਰਹਿੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਮੇਜਰ ਸਿੰਘ ਦੀ ਛੋਟੀ ਧੀ ਕਿਸੇ ਮੁੰਡੇ ਨਾਲ ਇਸ਼ਕ ਦੇ ਚੱਕਰਾਂ ਪਾ ਗਈ ਸੀ ਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ।

ਮ੍ਰਿਤਕ ਦੇ ਦਾਦੇ ਨੇ ਕਿਹਾ ਕਿ ਅਸੀਂ ਜਦੋ ਗੁਰੂਘਰ ਮੱਥਾ ਟੇਕਣ ਗਏ ਸੀ, ਇਸ ਦੌਰਾਨ ਹੀ ਉਸ ਦੇ ਪੋਤੇ ਰਾਮ ਸਿੰਘ ਨੇ ਲੜਕੀ ਨੂੰ ਗਲਾ ਕੁੱਟ ਕੇ ਮਾਰ ਦਿੱਤਾ। ਗੁਰਚਰਨ ਸਿੰਘ ਨੇ ਕਿਹਾ ਕਿ ਜਦੋ ਮੇਰਾ ਪੁੱਤ ਤੇ ਨੂੰਹ ਘਰ ਆਏ ਤਾਂ ਉਸ ਨੇ ਮਾਰ ਦੀ ਗੱਲ ਉਨ੍ਹਾਂ ਨਾਲ ਸਾਂਝੀ ਕੀਤੀ, ਸਾਰੇ ਪਰਿਵਾਰ ਨੇ ਮਿਲ ਕੇ ਝੂਠ ਬੋਲ ਕੇ ਸਾਰੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਉਸ ਦਾ ਸਸਕਾਰ ਕਰ ਦਿੱਤਾ। ਦਾਦੇ ਨੇ ਕਿਹਾ ਕਿ ਇਸ ਘਟਨਾ ਤੋਂ ਅੰਦਰੋਂ ਹੀ ਅੰਦਰੋਂ ਉਹ ਘੁੱਟਦਾ ਜਾਂ ਰਹੀ ਸੀ, ਜਿਸ ਕਰਕੇ ਉਸ ਨੇ ਪੁਲਿਸ ਨੂੰ ਸਾਰੀ ਵਾਰਦਾਤ ਬਾਰੇ ਜਾਣਕਾਰੀ ਦਿੱਤੀ। ਪੁਲਿਸ ਨੇ ਸਾਰੇ ਪਰਿਵਾਰ ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।