ਵਿਹੜੇ ‘ਚ ਸੁੱਤਾ ਪਿਆ ਸੀ ਪਰਿਵਾਰ, ਅਚਾਨਕ ਸਟਾਰਟ ਹੋ ਕੇ ਟਰੈਕਟਰ ਨੇ ਪਰਿਵਾਰ ਨੂੰ ਦਿੱਤਾ ਦਰੜ, ਇੱਕ ਦੀ ਮੌਤ

by nripost

ਮੋਗਾ (ਹਰਮੀਤ): ਮੋਗਾ ਦੇ ਪਿੰਡ ਲੁਹਾਰਾ ਵਿਖੇ ਇਕ ਬਹੁਤ ਹੀ ਹੈਰਾਨ ਕਰ ਦੇਣ ਅਤੇ ਦੁੱਖਦਾਈ ਘਟਨਾ ਵਾਪਰੀ ਹੈ। ਜਿਥੇ ਇਕ ਵਿਹੜੇ ਵਿੱਚ ਸੁੱਤੇ ਪਏ ਇੱਕ ਪਰਿਵਾਰ 'ਤੇ ਟਰੈਕਟਰ ਚੜ੍ਹ ਗਿਆ, ਜਿਸ ਕਾਰਨ ਪਰਿਵਾਰ ਦੀ ਇੱਕ ਔਰਤ ਦੀ ਮੌਤ ਹੋ ਗਈ ਹੈ।

ਘਟਨਾ ਅੱਧੀ ਰਾਤ ਨੂੰ ਵਾਪਰੀ ਜਦੋਂ ਪਰਿਵਾਰ ਸੁੱਤਾ ਪਿਆ ਸੀ। ਜਾਣਕਾਰੀ ਅਨੁਸਾਰ ਘਰ ਵਿੱਚ ਇੱਕ ਟਰੈਕਟਰ ਖੜਾ ਹੋਇਆ ਸੀ, ਜੋ ਅੱਧੀ ਰਾਤ ਨੂੰ ਖੁਦ ਹੀ ਅਚਾਨਕ ਸਟਾਰਟ ਹੋ ਗਿਆ ਅਤੇ ਸੁੱਤੇ ਪਏ ਪਰਿਵਾਰ ਨੂੰ ਦਰੜ ਦਿੱਤਾ। ਨਤੀਜੇ ਵਜੋਂ ਮਨਜੀਤ ਕੌਰ ਨਾਮ ਦੀ ਔਰਤ ਦੀ ਮੌਤ ਹੋ ਗਈ। ਜਦਕਿ ਉਸ ਦੀ ਕੁੜੀ ਤੇ ਪਤੀ ਦਾ ਬਚਾਅ ਹੋ ਗਿਆ।