ਦਾਜ ਨਹੀਂ ਲਿਆਉਣ ‘ਤੇ ਸਹੁਰਾ ਪਰਿਵਾਰ ਨੇ ਨੂੰਹ ਨਾਲ ਕੀਤਾ ਇਹ ਕਾਰਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖਾਲੜਾ ਦੇ ਪਿੰਡ ਮਾੜੀ ਉਦੋਕੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਨਵ- ਵਿਆਹੀ ਕੁੜੀ ਨੂੰ ਉਸ ਦੇ ਸਹੁਰਾ ਪਰਿਵਾਰ ਨੇ ਜ਼ਹਿਰਲੀ ਦਵਾਈ ਪਿਆ ਕੇ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਗਏ ਹਨ। ਦੱਸਿਆ ਜਾ ਰਿਹਾ ਕਿ ਇਲਾਜ ਅਧੀਨ ਅਮਨਦੀਪ ਕੌਰ ਨੇ ਇਲਜ਼ਾਮ ਲਗਾਇਆ ਹੈ ਕਿ ਮੇਰੇ ਸਹੁਰੇ ਪਰਿਵਾਰ ਵਲੋਂ ਲਗਾਤਾਰ ਪਿਛਲੇ ਡੇਢ ਸਾਲ ਤੋਂ ਦਾਜ ਲਿਆਉਣ ਦੀ ਮੰਗ ਕੀਤੀ ਜਾ ਰਹੀ ਸੀ। ਜਦ ਕਿ ਮੇਰੇ ਮਾਪੇ ਦਾਜ 'ਚ ਕਾਰ ਨਹੀ ਦੇ ਸਕਦੇ ਹਨ। ਪੀੜਤਾ ਨੇ ਕਿਹਾ ਕਿ ਮੇਰੇ ਸੁਹਰੇ ਪਰਿਵਾਰ ਵਲੋਂ ਪਿਛਲੇ ਦਿਨੀਂ ਮੇਰੀ ਨਾਲ ਕੁੱਟਮਾਰ ਵੀ ਕ ਕੀਤੀ ਗਈ ਤੇ ਕਿਹਾ ਗਿਆ ਕਿ ਤੂੰ ਆਪਣੇ ਪੇਕਿਆਂ ਘਰੋਂ ਦਾਜ ਲੈ ਕੇ ਆ, ਇਸ ਤੋਂ ਬਾਅਦ ਮੈ ਆਪਣੇ ਪੇਕੇ ਪਿੰਡ ਅਮਿਸ਼ਾਹ ਆ ਗਈ ਸੀ। ਜਿਥੇ ਮੈਨੂੰ ਮੋਹਤਬਰ ਵਿਅਕਤੀ ਫੈਸਲਾ ਕਰਕੇ ਮੇਰੇ ਸਹੁਰੇ ਘਰ ਲੈ ਆਏ।

ਇਸ ਤੋਂ ਬਾਅਦ ਮੇਰੇ ਸੁਹਰੇ ਪਰਿਵਾਰ ਨੇ ਫਿਰ ਦਾਜ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ।ਇਸ ਦੌਰਾਨ ਹੀ ਮੇਰੇ ਸਹੁਰੇ ਬਲਵਿੰਦਰ ਸਿੰਘ ਨੇ ਕਿਹਾ ਕਿ ਰੋਜ਼ ਦੀ ਲੜਾਈ ਨੂੰ ਖਤਮ ਕੀਤਾ ਜਾਵੇ। ਜਿਸ ਤੋਂ ਬਾਅਦ ਮੇਰੇ ਦਿਉਰ ਨੇ ਫਸਲਾਂ ਨੂੰ ਪਾਉਣ ਵਾਲੀ ਜ਼ਹਿਰੀਲੀ ਦਵਾਈ ਮੇਰੇ ਪਤੀ ਸੁਖਦੇਵ ਨੂੰ ਦੇ ਦਿੱਤੀ । ਪੀੜਤ ਅਮਨਦੀਪ ਨੇ ਕਿਹਾ ਕਿ ਮੇਰੀ ਸੱਸ ਤੇ ਸਹੁਰੇ ਨੇ ਮੇਰੇ ਹੱਥਾਂ ਨੂੰ ਫੜ ਲਿਆ ਤੇ ਮੇਰੇ ਪਤੀ ਨੇ ਮੇਰੇ ਮੂੰਹ 'ਚ ਜ਼ਹਿਰੀਲੀ ਦਵਾਈ ਪਾ ਦਿੱਤੀ । ਜਿਸ ਤੋਂ ਬਾਅਦ ਮੈਨੂੰ ਕੁਝ ਪਤਾ ਨਹੀਂ ਲਗਾ ਤੇ ਜਦੋ ਹੋਸ਼ ਆਇਆ ਤਾਂ ਮੌ ਹਸਪਤਾਲ ਦਾਖਲ ਸੀ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਂਲ ਜਾਂਚ ਕੀਤੀ ਜਾ ਰਹੀ ਹੈ ।