ਖੂਹ ਦੇ ਵਿੱਚ ਡਿੱਗੀ ਮਾਦਾ ਹਾਥੀ ਨੂੰ , ਫਾਇਰ ਵਿਭਾਗ ਨੇ ਬਚਾਇਆ

ਖੂਹ ਦੇ ਵਿੱਚ ਡਿੱਗੀ ਮਾਦਾ ਹਾਥੀ ਨੂੰ , ਫਾਇਰ ਵਿਭਾਗ ਨੇ ਬਚਾਇਆ

SHARE ON

ਐਨ .ਆਰ. ਆਈ. ਮੀਡਿਆ :- ਤਾਮਿਲਨਾਡੂ ਚ ਇੱਕ ਮਾਦਾ ਹਾਥੀ ਖੂਹ ਦੇ ਵਿਚ ਡਿੱਗ ਪਈ, ਜਿਸਨੂੰ ਕੜੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ , ਮਾਦਾ ਹਾਥੀ ਨੂੰ ਫਾਇਰ ਵਿਭਾਗ ਦੀ ਟੀਮ ਨੇ ਬਚਾਇਆ ,ਟੀਮ ਨੂੰ ਕੜੀ ਮੁਸ਼ੱਕਤ ਕਰਨੀ ਪਈ ਜਿਸ ਤੋਂ ਬਾਅਦ ਮਾਦਾ ਹਾਥੀ ਨੂੰ ਬਾਹਰ ਕੱਢ ਲਿਆ ਗਿਆ | 16 ਘੰਟੇ ਲੰਬੇ ਚਲੇ ਇਸ ਆਪਰੇਸ਼ਨ ਚ ਮਾਦਾ ਹਾਥੀ ਸੁਰੱਖਿਅਤ ਬਾਹਰ ਕੱਢੀ ਗਈ ਹੈ , ਤਾਮਿਲ ਨਾਡੂ ਦੇ ਧਰਮਪੁਰੀ ਜ਼ਿਲੇ ਦੇ ਪੰਚਪੱਲੀ ਪਿੰਡ ਦੀ ਇਹ ਸਾਰੀ ਘਟਨਾ ਹੈ , ਕਲ ਰਾਤ ਨੂੰ ਇਥੇ ਇੱਕ ਮਾਦਾ ਹਾਥੀ ਡੂੰਗੇ ਟੋਏ ਵਿੱਚ ਡਿੱਗ ਪਈ ,ਜਿਸ ਨੂੰ ਆਖਿਰਕਾਰ ਬਾਹਰ ਕੱਢ ਹੀ ਲਿਆ ਗਿਆ , ਨਿਊਜ਼ ਏਜੇਂਸੀ ਏ ਐਨ ਆਈ ਦੇ ਹਵਾਲੇ ਤੋਂ ਦੇਖੋ ਇਹ ਵੀਡੀਓ |

ਕੀਤੇ ਮਨੁੱਖ ਇਨਸਾਨੀਅਤ ਨੂੰ ਸਮਝਦਾ ਹੈ ,ਆਪਣਾ ਫਰਜ ਅਦਾ ਕਰਦਾ ਹੈ ਤੇ ਕੀਤੇ ਮਨੁੱਖ ਜਾਨਵਰ ਤੋਂ ਵੀ ਭੈੜਾ ਰੂਪ ਆਪਣਾ ਵਿਖਾਉਂਦਾ ਹੈ , ਯਾਦ ਹੋਵੇਗਾ ਤੁਹਾਨੂੰ ਜੱਦ ਪਿੱਛੇ ਜਿਹੀ ਇੱਕ ਗਰਭਵਤੀ ਮਾਦਾ ਹਾਥੀ ਨੂੰ ਮਸਾਲਿਆਂ ਵਾਲਾ ਇੱਕ ਫਲ ਖਵਾ ਦਿੱਤਾ ਗਿਆ ਸੀ , ਜਿਸ ਦੇ ਚਲਦੇ ਉਸਦੀ ਮੌਤ ਹੋ ਗਈ ਸੀ | ਪਰ ਇਹ ਜੋ ਤਸਵੀਰਾਂ ਤਾਮਿਲਨਾਡੂ ਤੋਂ ਸਾਹਮਣੇ ਆਈਆਂ ਨੇ ਇਹ ਬੇਹੱਦ ਖੁਸ਼ ਕਰ ਦੇਣ ਵਾਲਿਆਂ ਤਸਵੀਰਾਂ ਨੇ |