ਨਹਿਰ ‘ਚੋ ਮਿਲਿਆ ਨਵਜੰਮੇ ਬੱਚੇ ਦਾ ਭਰੂਣ, ਫ਼ੈਲੀ ਸਨਸਨੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਬਸਤੀ ਬਾਵਾ ਖੇਲ ਨਹਿਰ 'ਚੋ ਇਕ ਨਵਜੰਮੇ ਬੱਚੇ ਦਾ ਭਰੂਣ ਮਿਲਿਆ ਹੈ। ਜਿਸ ਕਾਰਨ ਇਲਾਕੇ 'ਚ ਸਨਸਨੀ ਫੈਲ ਗਈ ਹੈ। ਮੌਕੇ ਤੇ ਇਸ ਘਟਨਾ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਨੇ ਭਰੂਣ ਨੂੰ ਸਿਵਲ ਹਸਪਤਾਲ 'ਚ ਭੇਜ ਦਿੱਤਾ ਹੈ।

ਜਾਣਕਾਰੀ ਅਨੁਸਾਰ ਦੁਪਹਿਰ ਸਮੇ ਕਿਸੇ ਰਾਹਗਿਰੀ ਨੇ ਬੱਚੇ ਦੇ ਭਰੂਣ ਨੂੰ ਦੇਖਿਆ 'ਤੇ ਮੌਕੇ ਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਦੱਸ ਦਈਏ ਕਿ ਆਏ ਦਿਨ ਅਜਿਹੇ ਮਾਮਲੇ ਦੇਖਣ ਨੂੰ ਮਿਲਦੇ ਹਨ। ਜਿਥੇ ਮਾਪਿਆਂ ਵਲੋਂ ਨਵਜੰਮੇ ਬੱਚੇ ਦਾ ਭਰੂਣ ਨਦੀ ਜਾਂ ਕੁੜੇ, ਕੁੱਤਿਆਂ ਸਾਮਣੇ ਸੁੱਤ ਦਿੱਤਾ ਜਾਣਦਾ ਹੈ। ਪੁਲਿਸ ਵਲੋਂ ਆਲੇ ਦੁਆਲੇ ਦੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।