ਮੁਰਗੀਆਂ ਦੀ ਲੜਾਈ ਨੇ ਲਿਆ ਖੂਨੀ ਰੂਪ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਜਨਾਲਾ ਅਧੀਨ ਪੈਂਦੇ ਪਿੰਡ ਗੁਰਾਲਾ ਦੇ ਰਹਿਣ ਵਾਲੇ ਗੁਲਜ਼ਾਰ ਮਸੀਹ ਤੇ ਉਸ ਦੇ ਮੁੰਡੇ ਮੈਨੂਅਲ ਮਸੀਹ 'ਤੇ ਗੁਆਂਢੀ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਲੋਕਾਂ ਵਲੋਂ ਗੁਲਜ਼ਾਰ ਨੂੰ ਮੌਕੇ 'ਤੇ ਹਸਪਤਾਲ ਦਾਖਲ ਕਰਵਾਈ ਗਿਆ ,ਜਿੱਥੇ ਗੁਲਜ਼ਾਰ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਪਿੰਡ ਗੁਰਾਲਾ ਦੇ ਵਾਸੀ ਮੂਸਾ ਮਸੀਹ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ । ਅਲਾਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਗੁਲਜ਼ਾਰ ਮਸੀਹ ਤੇ ਪੁੱਤ ਮੈਨੂਅਲ ਮਜ਼ਦੂਰੀ ਦਾ ਕੰਮ ਕਰਦੇ ਹਨ ।

ਉਨ੍ਹਾਂ ਨੇ ਆਪਣੇ ਘਰ ਮੁਰਗੀਆਂ ਰੱਖੀਆਂ ਹਨ । ਅਕਸਰ ਮੁਰਗੀਆਂ ਗੁਆਂਢ 'ਚ ਰਹਿੰਦੇ ਮੂਸਾ ਮਸੀਹ ਦੇ ਘਰ ਆ ਜਾਂਦੀਆਂ ਸੀ। ਇਸ ਗੱਲ ਨੂੰ ਲੈ ਕੇ ਹਮੇਸ਼ਾ ਦੋਵਾਂ ਵਿਚਾਲੇ ਲੜਾਈ ਹੁੰਦੀ ਸੀ। ਇਸ ਦੌਰਾਨ ਲੋਹੜੀ ਵਾਲੀ ਰਾਤ ਕੁਝ ਮੁਰਗੀਆਂ ਮੂਸੇ ਦੇ ਘਰ ਆ ਗਿਆ ਤੇ ਰੌਲਾ ਪਾਉਣ 'ਤੇ ਉਹ ਉਸ ਦੇ ਘਰ ਮੁਰਗੀਆਂ ਲੈਣ ਗਿਆ । ਇਸ ਤੋਂ ਬਾਅਦ ਮੂਸਾ ਨੇ ਗੁਲਜ਼ਾਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਦਕਿ ਉਸ ਦਾ ਪੁੱਤ ਮੈਨੂਅਲ ਬੱਚ ਗਿਆ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲਜਾਂਚ ਕੀਤੀ ਜਾ ਰਹੀ ਹੈ ।