ਅੱਗ ਲੱਗਣ ਨਾਲ 38 ਗਊਆਂ ਦੀ ਮੌਤ, 60 ਝੁੱਗੀਆਂ ਸੜ ਕੇ ਹੋਈਆਂ ਸੁਆਹ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਗਾਜ਼ੀਆਬਾਦ ’ਚ ਕੂੜਾ ਸੁੱਟਣ ਵਾਲੀ ਥਾਂ ’ਚ ਅੱਗ ਲੱਗਣ ਨਾਲ ਇਕ ਵੱਡਾ ਹਾਦਸਾ ਵਾਪਰ ਗਿਆ। ਇਸ ਅੱਗ ’ਚ ਕਰੀਬ 38 ਗਊਆਂ ਦੀ ਸੜ ਕੇ ਮੌਤ ਹੋ ਗਈ। ਅੱਗ ਦੀ ਲਪੇਟ ’ਚ ਆਉਣ ਨਾਲ ਕਰੀਬ 60 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਇਸ ਤੋਂ ਇਲਾਵਾ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਵਿਚ 38 ਗਊਆਂ ਅਤੇ ਵੱਛੇ-ਵੱਛੀਆਂ ਦੀ ਦਰਦਨਾਕ ਮੌਤ ਹੋ ਗਈ।

ਰੱਸਿਆਂ ਨਾਲ ਬੱਝੇ ਹੋਣ ਕਾਰਨ ਅੱਗ ਅਤੇ ਧੂੰਏਂ ’ਚ ਘਿਰਣ ’ਤੇ ਗਊਆਂ ਨੂੰ ਭੱਜਣ ਦਾ ਮੌਕਾ ਨਹੀਂ ਮਿਲ ਸਕਿਆ। ਗਊਆਂ ਨੇ ਤੜਫ਼-ਤੜਫ਼ ਕੇ ਮੌਕੇ ’ਤੇ ਦਮ ਤੋੜ ਦਿੱਤਾ। ਧਮਾਕੇ ਨਾਲ ਫਟੇ ਕੁਝ ਮਿਨੀ ਸਿਲੰਡਰ ਉੱਡ ਕੇ ਗਊਸ਼ਾਲਾ ਕੰਪਲੈਕਸ ’ਚ ਪਹੁੰਚ ਗਏ, ਜਿੱਥੇ ਬਿਜਲੀ ਦੇ ਤਾਰਾਂ ਦਾ ਜਾਲ ਫੈਲਿਆ ਸੀ। ਉੱਥੇ ਵੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ।

ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਨੂੰ ਮੌਕੇ ’ਤੇ ਭੇਜਿਆ ਗਿਆ। ਲਗਭਗ ਇਕ ਤੋਂ ਡੇਢ ਘੰਟੇ ਦੇ ਅੰਦਰ ਸਥਿਤੀ ਨੂੰ ਸੰਭਾਲਿਆ ਜਾ ਸਕਿਆ। ਜਾਨੀ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ।

More News

NRI Post
..
NRI Post
..
NRI Post
..