ਪਹਿਲੀ ਵਾਰ ਖੂਨੀ ਬਣੀ ਸ਼ਾਰਕ , ਤੈਰਾਕ ‘ਤੇ ਕੀਤਾ ਹਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਸਟ੍ਰੇਲੀਆ ਵਿੱਚ ਪਹਿਲੀ ਵਾਰ ਸ਼ਾਕਰ ਨੇ ਇਕ ਖ਼ਤਰਨਾਕ ਹਮਲੇ ’ਚ ਤੈਰਾਕ ਨੂੰ ਮਾਰ ਦਿੱਤਾ। ਜਾਣਕਾਰੀ ਅਨੁਸਾਰ ‘ਕੁਝ ਨੌਜਵਾਨ ਤੈਰਾਕੀ ਕਰ ਰਹੇ ਸਨ ਕਿ ਇਕ ਸ਼ਾਰਕ ਨੇ ਹਮਲਾ ਕਰ ਦਿੱਤਾ। ਰੌਲਾ ਸੁਣ ਕੇ ਜਦੋਂ ਅਸੀਂ ਪਲਟੇ ਤਾਂ ਦੇਖਿਆ ਕਿ ਜਿਵੇਂ ਕੋਈ ਕਾਰ ਪਾਣੀ ’ਚ ਡੁੱਬ ਰਹੀ ਹੋਵੇ। ਸ਼ਾਰਕ ਦਾ ਸ਼ਿਕਾਰ ਬਣੇ ਨੌਜਵਾਨ ਦਾ ਖ਼ੂਨ ਚਾਰੇ ਪਾਸੇ ਫੈਲ ਚੁੱਕਾ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ਾਰਕ 4.5 ਮੀਟਰ ਦੀ ਹੋਵੇਗੀ। ਪੁਲਿਸ ਨੇ ਦੱਸਿਆ ਕਿ ਸਿਡਨੀ ਦੇ ਪੂਰਬ ’ਚ ਸਥਿਤ ਬੁਚਾਨ ਪੁਆਇੰਟ ਤੋਂ ਐਮਰਜੈਂਸੀ ਸੇਵਾਵਾਂ ਨੂੰ ਸਥਾਨਕ ਸਮੇਂ ਮੁਤਾਬਕ 4.35 ਵਜੇ ਕਾਲ ਆਈ। ਹਾਲਾਂਕਿ, ਪੁਲਿਸ ਨੇ ਪੀਡ਼ਤ ਦੀ ਪਛਾਣ ਜ਼ਾਹਿਰ ਨਹੀਂ ਕੀਤੀ।

More News

NRI Post
..
NRI Post
..
NRI Post
..