ਭਾਰਤ ‘ਚ ਮੰਕੀਪੌਕਸ ਦਾ ਪਹਿਲਾ ਕੇਸ ਆਇਆ ਸਾਮਣੇ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੇਰਲ 'ਚ ਮੰਕੀਪੌਕਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਰਾਜ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਇਹ ਜਾਣਕਾਰੀ ਦਿੱਤੀ। ਵੀਨਾ ਜਾਰਜ ਮੁਤਾਬਕ ਵਿਦੇਸ਼ ਤੋਂ ਪਰਤੇ ਇਕ ਵਿਅਕਤੀ ਨੂੰ ਮੰਕੀਪੌਕਸ ਦੇ ਲੱਛਣ ਦਿਖਾਈ ਦੇਣ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਜਾਂਚ ਕਰਨ 'ਤੇ ਉਸ ਵਿਅਕਤੀ ਨੂੰ ਮੰਕੀਪੌਕਸ ਹੋਣ ਦੀ ਪੁਸ਼ਟੀ ਹੋਈ ਹੈ।

ਕੇਰਲ ਦੇ ਸਿਹਤ ਮੰਤਰੀ ਨੇ ਦੱਸਿਆ ਕਿ ਮੰਕੀਪੌਕਸ ਦੇ ਲੱਛਣਾਂ ਵਾਲੇ ਵਿਅਕਤੀ ਦੇ ਨਮੂਨੇ ਲਏ ਗਏ ਹਨ ਤੇ ਨਮੂਨੇ ਜਾਂਚ ਲਈ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਨੂੰ ਭੇਜੇ ਗਏ ਹਨ। ਵਿਅਕਤੀ 'ਚ ਮੰਕੀਪੌਕਸ ਦੇ ਲੱਛਣ ਦਿਖਾਈ ਦਿੱਤੇਤੇ ਉਹ ਵਿਦੇਸ਼ ਵਿੱਚ ਮੰਕੀਪੌਕਸ ਦੇ ਇੱਕ ਮਰੀਜ਼ ਦੇ ਸੰਪਰਕ 'ਚ ਸੀ।