ਰੋਮਾਨੀਆ ਤੋਂ 219 ਭਾਰਤੀ ਨਾਗਰਿਕਾਂ ਨੂੰ ਲੈ ਕੇ ਮੁੰਬਈ ਲਈ ਰਵਾਨਾ ਹੋਈ ਪਹਿਲੀ ਫਲਾਈਟ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੂਕਰੇਨ-ਰੂਸ 'ਚ ਚੱਲ ਰਹੀ ਜੰਗ ਕਾਰਨ ਹਾਲਾਤ ਤਣਾਅਪੂਰਨ ਹਨ। ਯੂਕਰੇਨ 'ਚ ਫਸੇ ਭਾਰਤੀਆਂ ਦੀ ਵਾਪਸੀ ਆਉਣੇ ਹੁਣ ਸ਼ੁਰੂ ਹੋ ਗਈ ਹੈ। ਰੋਮਾਨੀਆ ਰਸਤੇ ਇਨ੍ਹਾਂ ਸਾਰਿਆਂ ਨੂੰ ਦੇਸ਼ ਵਾਪਸ ਲਿਆਂਦਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਯੂਕਰੇਨ 'ਚ 18,000 ਦੇ ਕਰੀਬ ਭਾਰਤੀ ਫਸੇ ਹੋਏ ਸੀ।

ਦੱਸਿਆ ਜਾ ਰਿਹਾ ਹੈ ਕਿ ਰੋਮਾਨੀਆ ਤੋਂ 219 ਭਾਰਤੀ ਨਾਗਰਿਕਾਂ ਨੂੰ ਲੈ ਕੇ ਮੁੰਬਈ ਲਈ ਪਹਿਲੀ ਫਲਾਈਟ ਰਵਾਨਾ ਹੋ ਗਈ ਹੈ। ਜਾਣਕਾਰੀ ਮੁਤਾਬਤ ਯੂਕਰੇਨ ਤੋਂ ਆਉਣ ਵਾਲੇ ਸਾਰੇ ਭਾਰਤੀਆ ਦੀ ਮਦਦ ਲਈ ਆਉਣ ਵਾਲੇ ਦਿਨਾਂ 'ਚ ਹੋਰ ਜ਼ਿਆਦਾ ਉਡਾਣਾਂ ਸ਼ੁਰੂ ਕੀਤੀਆਂ ਜਾਣ ਗਿਆ।