ਭਾਰਤ -ਪਾਕਿ ‘ਚ ਅੱਜ ਹੋਵੇਗਾ T -20 ਵਿਸ਼ਵ ਕੱਪ ਦਾ ਪਹਿਲਾਂ ਮੈਚ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤ -ਪਾਕਿਸਤਾਨ 'ਚ ਅੱਜ T -20 ਵਿਸ਼ਵ ਕੱਪ ਦਾ ਪਹਿਲਾ ਮਹਾਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਹੈ। ਖਿਡਾਰੀਆਂ ਦੇ ਨਾਲ ਕ੍ਰਿਕਟ ਪ੍ਰਸ਼ੰਸ਼ਕ ਵੀ ਹੋਣ ਦਾ ਇੰਤਜਾਰ ਕਰ ਰਹੇ ਹਨ । ਦੱਸ ਦਈਏ ਕਿ ਮੈਚ ਦੇਖਣ ਵਾਲਿਆਂ ਨੂੰ ਇਸ ਧਮਾਕੇਦਾਰ ਮੈਚ ਤੋਂ ਉਮੀਦ ਹੈ ਪਰ ਮੈਲਬੋਰਨ 'ਚ ਬਾਰਿਸ਼ ਹੋ ਰਹੀ ਹੈ, ਕਦੇ ਬਦਲ ਦੇਖਣ ਨੂੰ ਮਿਲ ਰਹੇ ਹਨ। ਭਾਰਤ ਤੇ ਪਾਕਿਸਤਾਨ ਆਗਾਮੀ T -20 ਵਿਸ਼ਵ ਕੱਪ 2022 'ਚ ਆਹਮੋ- ਸਾਹਮਣੇ ਹੋਣ ਲਈ ਤਿਆਰ ਹੈ। ਇਸ ਮੈਚ 23 ਅਕਤੂਬਰ ਨੂੰ ਮੈਲਬੋਰਨ ਦੀ ਗਰਾਉਂਡ ਵਿੱਚ ਹੋਵੇਗਾ। ਜਾਣਕਾਰੀ ਅਨੁਸਾਰ ਮੈਚ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਘੱਟ ਹੈ । ਇਸ ਦੌਰਾਨ ਬਦਲ ਛਾਏ ਰਹਿਣਗੇ ਬਾਰਿਸ਼ ਪੈਣ ਦੀ ਵੱਧ ਤੋਂ ਵੱਧ 24 ਫੀਸਦੀ ਸੰਭਾਵਨਾ ਹੈ।