ਬਿਜਲੀ ਦਰਾਂ ਨੂੰ ਜਿਉਂ ਦਾ ਤਿਉਂ ਰਖੇਗੀ ਫੋਰਡ ਸਰਕਾਰ

by vikramsehajpal

ਓਨਟਾਰੀਓ (ਦੇਵ ਇੰਦਰਜੀਤ )- 28 ਜਨਵਰੀ ਨੂੰ ਐਕਸਪਾਇਰ ਹੋਈਆਂ ਘਟਾਇਆ ਬਿਜਲੀ ਦਰਾਂ ਨੂੰ ਜਿਉਂ ਦਾ ਤਿਉਂ ਰੱਖਣ ਦਾ ਓਨਟਾਰੀਓ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ।

ਫੋਰਡ ਸਰਕਾਰ ਨੇ 9 ਫਰਵਰੀ ਤੱਕ ਪ੍ਰਤੀ ਕਿਲੋਵਾਟ-ਘੰਟੇ 8·5 ਸੈਂਟ ਦੇ ਹਿਸਾਬ ਨਾਲ ਇਹ ਦਰਾਂ ਸਸਤੀਆਂ ਰੱਖਣ ਦਾ ਫੈਸਲਾ ਕੀਤਾ ਹੈ। ਬਿਜਲੀ ਦੀਆਂ ਸਸਤੀਆਂ ਦਰਾਂ ਸਾਲ ਦੇ ਸ਼ੁਰੂ ਵਿੱਚ ਪ੍ਰਭਾਵੀ ਹੋਈਆਂ ਸਨ ਤੇ ਸ਼ੁਰੂਆਤ ਵਿੱਚ ਇਨ੍ਹਾਂ ਨੂੰ 28 ਦਿਨਾਂ ਲਈ ਲਾਗੂ ਕੀਤਾ ਗਿਆ ਸੀ। ਇਨ੍ਹਾਂ ਦਰਾਂ ਨੂੰ ਹੁਣ 12 ਦਿਨ ਲਈ ਹੋਰ ਇਸੇ ਮੁੱਲ ਉੱਤੇ ਹੀ ਜਾਰੀ ਰੱਖਿਆ ਜਾਵੇਗਾ।ਇਹ ਦਰਾਂ ਸਾਰੇ ਘੰਟਿਆਂ ਦੌਰਾਨ ਇੱਕੋ ਜਿਹੀਆਂ ਹੀ ਰਹਿਣਗੀਆਂ।

ਪ੍ਰੋਵਿੰਸ ਨੇ ਆਖਿਆ ਕਿ ਇਹ ਸਸਤੀਆਂ ਦਰਾਂ ਸਾਰੇ ਵਾਸੀਆਂ, ਨਿੱਕੇ ਕਾਰੋਬਾਰਾਂ, ਫਾਰਮ ਕਸਟਮਰਜ਼ ਉੱਤੇ ਆਟੋਮੈਟਿਕਲੀ ਅਪਲਾਈ ਹੋਣਗੀਆਂ, ਜਿਹੜੇ ਓਨਟਾਰੀਓ ਐਨਰਜੀ ਬੋਰਡ ਵੱਲੋਂ ਤੈਅ ਰੈਗੂਲੇਟਿਡ ਦਰਾਂ ਦੀ ਅਦਾਇਗੀ ਕਰਦੇ ਹਨ ਤੇ ਬਦਲੇ ਵਿੱਚ ਉਨ੍ਹਾਂ ਨੂੰ ਵਰਤੋਂ ਦਾ ਬਿੱਲ ਮਿਲਦਾ ਹੈ।

More News

NRI Post
..
NRI Post
..
NRI Post
..