2023 ਤੱਕ 250 ਬੈਡਾਂ ਵਾਲੇ ਹਸਪਤਾਲ ਦੀ ਸ਼ੁਰੂਆਤ ਕਰੇਗੀ ਫੋਰਡ ਸਰਕਾਰ

by vikramsehajpal

ਓਂਟਾਰੀਓ(ਦੇਵ ਇੰਦਰਜੀਤ) : ਵੈਕਸੀਨੇਸ਼ਨ ਨੂੰ ਲੈ ਕੇ ਓਂਟਾਰੀਓ ਸੂਬੇ ਵਿੱਚ ਫੋਰਡ ਸਰਕਾਰ ਕਿਸੇ ਵੀ ਕਿਸਮ ਦੀ ਕਮੀ ਨਹੀਂ ਛੱਡਣਾ ਚਾਹੁੰਦੀ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ 26 ਮਾਰਚ ਨੂੰ ਬਰੈਂਪਟਨ ਦਾ ਦੌਰਾ ਕਰਨ ਦੌਰਾਨ ਕਿਹਾ ਕਿ ਵਿੱਤ ਮੰਤਰੀ ਪੀਟਰ ਬੈਥਲੇਨਫਲਵੀ ਨੇ 2021 ਦੇ ਸੂਬਾਈ ਬਜਟ ਵਿਚ 10 ਸਾਲਾਂ ਦੌਰਾਨ ਸਿਹਤ ਦੇਖਭਾਲ ਲਈ 3.7 ਮਿਲੀਅਨ ਡਾਲਰ ਸੀਨੀਅਰਜ਼ ਤੇ ਅਪਾਹਜ ਲੋਕਾਂ ਦੀ ਮਦਦ ਲਈ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਪ੍ਰੀਮੀਅਰ ਫੋਰਡ ਨੇਆਖਿਆ ਕਿ ਪ੍ਰੋਵਿੰਸ ਦੇ ਸੱਭ ਤੋਂ ਕਮਜ਼ੋਰ ਲੋਕਾਂ ਦੀ ਹਿਫਾਜ਼ਤ ਕਰਨਾ ਵੀ ਬਹੁਤ ਜ਼ਰੂਰੀ ਹੈ ਤੇ ਇਸੇ ਲਈ ਬਰੈਂਪਟਨ ਸ਼ਹਿਰ ਵਿੱਚ ਇੱਕ ਨਵੇਂ ਹਸਪਤਾਲ ਦੀ ਸ਼ੁਰੂਆਤ 2023 ਵਿੱਚ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਨਵੇਂ ਹਸਪਤਾਲ ਵਿਚ ਜਿਥੇ 250 ਬੈਡ ਉਪਲਬਧ ਹੋਣਗੇ ਓਥੇ ਹੀ ਐਮਰਜੈਂਸੀ ਸੇਵਾਵਾਂ ਲਈ 24/7 ਐਮਰਜੈਂਸੀ ਵਿਭਾਗ ਵੀ ਹੋਵੇਗਾ। ਇਸਦੇ ਨਾਲ ਹੀ ਪ੍ਰੀਮੀਅਰ ਫੋਰਡ ਨੇ ਕਿਹਾ ਕਿ ਸੂਬਾਈ ਸਰਕਾਰ 2021-22 ਵਿਚ 18 ਮਿਲੀਅਨ ਡਾਲਰ ਦੀ ਸਹਾਇਤਾ ਪ੍ਰਦਾਨ ਕਰ ਰਹੀ ਹੈ ਤਾਂ ਜੋ ਜਰੂਰੀ ਦੇਖਭਾਲ ਕੇਂਦਰ ਨੂੰ 24/7 ਕਾਰਜਾਂ ਵਿਚ ਵਿਕਸਤ ਕੀਤਾ ਜਾ ਸਕੇ। ਤੁਹਾਨੂੰ ਇਹ ਵੀ ਦੱਸ ਦਈਏ ਕੀ ਫੋਰਡ ਸਰਕਾਰ ਨੇ ਬਰੈਮਪਟਨ 'ਚ ਇਕ ਮੈਡੀਕਲ ਸਕੂਲ ਖੋਲਣ ਦਾ ਵੀ ਐਲਾਨ ਕੀਤਾ ਹੈ।