ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਨੇ ਭਾਰਤ ਤੇ ਅਮਰੀਕਾ ਨੂੰ ਲੈ ਕੇ ਕਈ ਇਹ ਵੱਡੀ ਗੱਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨਵੰਬਰ ਵਿੱਚ ਹੋਣ ਵਾਲਿਆਂ ਚੋਣਾਂ ਤੋਂ ਪਹਿਲਾ ਭਾਰਤ ਅਮਰੀਕਾ ਭਾਈਚਾਰੇ ਨੂੰ ਲੁਭਾਉਣ ਲਈ ਭਾਰਤ ਅਮਰੀਕਾ ਦੋਸਤੀ ਬਾਰੇ ਨਾਅਰੇ ਦਾ ਅਭਿਆਸ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਕ ਵੀਡੀਓ ਵਿੱਚ ਕਿਹਾ ਕਿ ਭਾਰਤ ਤੇ ਅਮਰੀਕਾ ਸਭ ਤੋਂ ਚੰਗੇ ਦੋਸਤ ਹਨ ਇਸ ਵੀਡੀਓ ਵਿੱਚ ਟਰੰਪ ਸ਼ਿਕਾਗੋ ਦੇ ਕਾਰੋਬਾਰੀ ਤੇ ਆਰ. ਐਸ. ਸੀ ਦੇ ਮੈਬਰ ਸ਼ਲਭ ਕੁਮਾਰ ਨਾਲ ਬੈਠੇ ਨਜ਼ਰ ਆ ਰਹੇ ਹਨ। ਇਸ ਨਾਅਰੇ ਨੇ ਭਾਰਤੀ ਅਮਰੀਕੀਆਂ ਦੇ ਲੋਕਾਂ ਦਾ ਵੀ ਧਿਆਨ ਖਿੱਚਿਆ ਤੇ ਕਈ ਵੱਡੇ ਸੂਬਿਆਂ ਵਿੱਚ ਰਿਪਬਲਿਕਨ ਪਾਰਟੀ ਨੂੰ ਜਿੱਤ ਦਿਵਾਉਣ 'ਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਸੀ। ਅਬਕੀ ਬਾਰ ਟਰੰਪ ਸਰਕਰ ਤੇ ਭਾਰਤ ਤੇ ਅਮਰੀਕਾ ਸਬਜ ਤੋਂ ਚੰਗੇ ਦੋਸਤ ਦੇ ਨਾਅਰੇ ਤਿਆਰ ਕਰਵਾਉਣ ਵਾਲੇ ਕੁਮਾਰ ਨੇ ਕਿਹਾ ਕਿ ਇਸ ਦਾ ਮੁੱਖ ਉਦੇਸ਼ ਸੈਨੇਟ ਵਿੱਚ 5 ਉਮੀਦਵਾਰਾਂ ਲਈ ਭਾਰੀ ਸਮਰਥਨ ਹਾਸਲ ਕਰਨਾ ਹੈ । ਜਿਥੇ ਵੋਟਾਂ ਦਾ ਅੰਤਰ 50,000 ਤੋਂ ਵੀ ਘੱਟ ਰਹੇਗਾ। ਉਨ੍ਹਾਂ ਨੇ ਕਿਹਾ ਕਿ ਕੁਝ ਸੀਟਾਂ ਤੇ ਇਹ 10,000 ਜਾ 5 ਹਜ਼ਾਰ ਵੋਟਾਂ ਦੇ ਕੋਲ ਵੀ ਰਹਿ ਸਕਦਾ ਹੈ ।