ਯੂਕਰੇਨ ਦੇ ਸ਼ਰਨਾਰਥੀਆਂ ਲਈ ‘ਮਸੀਹਾ’ ਬਣੇ UK ਦੇ ਸਾਬਕਾ PM, ਕੀਤਾ ਇਹ ਕੰਮ

by jaskamal

ਨਿਊਜ਼ ਡੈਸਕ : ਰੂਸ ਤੇ ਯੂਕਰੇਨ ਯੁੱਧ ਦਰਮਿਆਨ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਡੈਵਿਡ ਕੈਮਰਨ ਸ਼ੁੱਕਰਵਾਰ ਨੂੰ ਇਕ ਲੰਬੀ ਯਾਤਰਾ ਲਈ ਪੋਲੈਂਡ ਰਵਾਨਾ ਹੋਏ ਹਨ। ਇੱਥੇ ਉਹ ਆਪਣੇ ਵਾਹਨ ਰਾਹੀਂ ਖੁਦ ਡਰਾਈਵ ਕਰ ਕੇ ਜਾ ਰਹੇ ਹਨ ਤੇ ਰੈੱਡ ਕਰਾਸ ਨੂੰ ਮਨੁੱਖੀ ਸਹਾਇਤਾ ਨਾਲ ਜੁੜਿਆ ਸਾਮਾਨ ਦੇਣਗੇ। ਇਹ ਸਹਾਇਤਾ ਯੂਕਰੇਨ ਤੋਂ ਆਏ ਉਨ੍ਹਾਂ ਸ਼ਰਨਾਰਥੀਆਂ ਨੂੰ ਦਿੱਤੀ ਜਾਵੇਗੀ, ਜੋ ਪੋਲੈਂਡ 'ਚ ਸ਼ਰਨ ਲੈਣ ਆਏ ਹਨ। ਕੈਮਰਨ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ 'ਤੇ ਦੱਸਿਆ ਹੈ ਕਿ ਉਹ ਸਾਰਿਆਂ ਨੂੰ ਇਸ ਯਾਤਰਾ ਨਾਲ ਜੁੜੇ ਅਪਡੇਟ ਦਿੰਦੇ ਰਹਿਣਗੇ।

ਕੈਮਰਨ ਨੇ ਆਪਣੀ ਟਰੱਕ ਚਲਾਉਂਦੇ ਹੋਏ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਉਨ੍ਹਾਂ ਕੈਪਸ਼ਨ ਵਿਚ ਲਿਖਿਆ ਹੈ, 'ਮੈਂ ਇਸ ਸਮੇਂ ਰੈੱਡ ਕਰਾਸ ਨੂੰ ਆਪਣੀ ਡਿਲੀਵਰੀ ਕਰਨ ਲਈ ਦੋ ਚਿਪੀ ਲਾਰਡਰ ਸਾਥੀਆਂ ਨਾਲ ਪੋਲੈਂਡ ਜਾ ਰਿਹਾ ਹਾਂ। ਇਹ ਇਕ ਲੌਂਗ ਡਰਾਈਵ ਹੋਣ ਵਾਲੀ ਹੈ, ਮੈਂ ਤੁਹਾਨੂੰ ਰਸਤੇ ਵਿਚ ਅਪਡੇਟ ਦਿੰਦਾ ਜਾਵਾਂਗਾ।