ਨਿਊਜ਼ੀਲੈਂਡ ‘ਚ ਭਾਰੀ ਤੂਫ਼ਾਨ ਦਾ ਕਹਿਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਿਊਜ਼ੀਲੈਂਡ 'ਚ ਭਾਰੀ ਮੀਹ ਤੇ ਤੂਫ਼ਾਨ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਜਿਸ ਦੇ ਮੱਦੇਨਜ਼ਰ ਹੁਣ ਨਿਊਜ਼ੀਲੈਂਡ ਸਰਕਾਰ ਨੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਨਿਊਜ਼ੀਲੈਂਡ ਦੇ ਇਤਿਹਾਸ 'ਚ ਤੀਜੀ ਵਾਰ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਗਿਆ। ਇਸ ਤੋਂ ਪਹਿਲਾਂ 2019 ਵਿੱਚ ਅੱਤਵਾਦੀ ਹਮਲੇ ਤੇ 2020 'ਚ ਕੋਰੋਨਾ ਮਹਾਮਾਰੀ 'ਤੇ ਐਮਰਜੈਂਸੀ ਲਗਾਈ ਗਈ ਸੀ ।

ਹੁਣ ਕਈ ਥਾਵਾਂ 'ਤੇ ਭਾਰੀ ਤੂਫ਼ਾਨ ਕਾਰਨ ਜ਼ਮੀਨ ਖਿਸਕ ਗਈ ਹੈ। ਨਿਊਜ਼ੀਲੈਂਡ 'ਚ ਭਾਰੀ ਮੀਂਹ ਤੇ ਹਵਾਵਾਂ ਕਾਰਨ 30,000 ਤੋਂ ਵੱਧ ਲੋਕਾਂ ਦੇ ਘਰਾਂ ਦੀ ਬਿਜਲੀ ਠੱਪ ਹੋ ਗਈ ਤੇ ਕਈ ਹਵਾਈ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਤੁਰਕੀ 'ਚ ਭੁਚਾਲ ਨੇ ਤਬਾਹੀ ਮਚਾਈ ਸੀ। ਇਸ ਭੁਚਾਲ ਕਾਰਨ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸਥਿਤੀ 'ਚ ਭਾਰਤ ਵੀ ਤੁਰਕੀ ਦੀ ਮਦਦ ਲਈ ਅੱਗੇ ਆਇਆ ਹੈ। ਦੱਸ ਦਈਏ ਕਿ ਤੁਰਕੀ 'ਚ 7 ਦਿਨਾਂ ਦਾ ਰਾਸ਼ਟਰੀ ਸੋਗ ਰੱਖਿਆ ਗਿਆ ਹੈ ।