‘ਲੰਪੀ ਸਕਿਨ’ ਬਿਮਾਰੀ ਦਾ ਕਹਿਰ: ਲਾਸ਼ਾ ਚੁੱਕਣ ਵਾਲੇ ਮੰਗ ਰਹੇ 10 ਹਜ਼ਾਰ ਰੁਪਏ ਪ੍ਰਤੀ ਲਾਸ਼…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਕਈ ਸੂਬਿਆਂ ਵਿੱਚ ਲਗਾਤਾਰ ਪਸ਼ੂਆਂ 'ਚ 'ਲੰਪੀ ਸਕਿਨ' ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਜਿਸ ਕਾਰਨ ਕਈ ਪਸ਼ੂਆਂ ਦੀ ਮੌਤ ਹੀ ਹੋ ਗਈ ਹੈ। ਇਸ ਬਿਮਾਰੀ ਨਾਲ ਮਰਨ ਵਾਲੇ ਪਸ਼ੂਆਂ ਨੂੰ ਚੁਕਵਾਉਣ ਦੀ ਕੀਮਤ ਵਿੱਚ ਹੀ ਵਾਧਾ ਹੋ ਰਿਹਾ ਹੈ। ਲਾਸ਼ਾ ਚੁੱਕਣ ਵਾਲੇ 10 ਹਜ਼ਾਰ ਰੁਪਏ ਪ੍ਰਤੀ ਲਾਸ਼ ਦਾ ਵਸੂਲ ਕਰ ਰਹੇ ਹਨ। ਜੋ ਕਿ ਹੁਣ ਆਮ ਲੋਕਾਂ ਦੇ ਵੱਸ ਤੋਂ ਬਾਹਰ ਹੋ ਗਿਆ ਹੈ। ਦੱਸ ਦਈਏ ਕਿ ਕਈ ਗਊਸ਼ਾਲਾ ਵਿੱਚ ਮਰੀਆਂ ਹੋਇਆ ਗਾਵਾਂ ਨੂੰ ਮਿੱਟੀ ਤੇ ਗੋਹੇ ਨਾਲ ਢੱਕ ਕੇ ਦਫ਼ਨਾਇਆ ਗਿਆ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਲਾਸ਼ਾ ਚੁੱਕਣ ਵਾਲੇ ਇਸ ਨੂੰ ਚੁੱਕਣ ਸੀ। 10 ਹਜ਼ਾਰ ਤੋਂ ਵੱਧ ਰੁਪਏ ਮੰਗ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪਸ਼ੂਆਂ ਦੀ ਮੌਤਾਂ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲਣ ਰਿਹਾ ਹੈ,ਸਮਝ ਨਹੀਂ ਆ ਰਿਹਾ ਕਿ ਕਰਨਾ ਹੈ । ਉਨ੍ਹਾਂ ਨੇ ਕਿਹਾ ਕਿ ਗਾਵਾਂ ਲਈ ਸਾਰੀਆਂ ਦਵਾਈਆਂ ਮਿਲ ਗਿਆ ਹਨ ਪਰ ਡਾਕਟਰਾਂ ਵਲੋਂ ਪਸ਼ੂਆਂ ਨੂੰ ਦਿੱਤੀਆਂ ਨਹੀਂ ਜਾ ਰਹੀਆਂ ਹਨ । ਪਸ਼ੂ ਰੱਖਣ ਵਾਲੇ ਲੋਕਾਂ ਨੇ ਕਿਹਾ ਕਿ ਅਸੀਂ ਇਸ ਬਿਮਾਰੀ ਨਾਲ ਪੀੜਤ ਗਾਵਾਂ ਨੂੰ ਅਗੇ ਵੇਚ ਨਹੀਂ ਸਕਦੇ ਹਾਂ, ਨਾ ਇਹ ਇਨ੍ਹਾਂ ਨੂੰ ਲੋਕ ਪਿੰਡ 'ਚ ਦਫਨਾਉਣ ਦਿੰਦੇ ਹਨ।