ਪੁਸ਼ਪਾ ਫਿਲਮ ਦੇਖ ਗੈਂਗ ਕਰਦਾ ਸੀ ਚੰਦਨ ਦੀ ਤਸਕਰੀ, ਫਿਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਥੁਰਾ ਵਿੱਖੇ ਪੁਲਿਸ ਨੇ ਜੰਗਲਾਤ ਵਿਭਾਗ ਨਾਲ ਮਿਲ ਕੇ ਚੰਦਨ ਦੀ ਲੱਕੜ ਦੀ ਤਸਕਰੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕੀਤਾ ਹੈ। ਦੱਸਿਆ ਜਾ ਰਿਹਾ ਕਿ ਇਹ ਗੈਂਗ ਪੁਸ਼ਪਾ ਫਿਲਮ ਦੇਖ ਕੇ ਚੰਦਨ ਦੀ ਤਸਕਰੀ ਕਰਨ ਲੱਗਾ ਸੀ। ਗ੍ਰਿਫ਼ਤਾਰ ਕੀਤੇ ਦੋਸ਼ੀਆਂ ਕੋਲੋਂ ਪੁਲਿਸ ਨੇ 1 ਕਰੋੜ ਰੁਪਏ ਦੀ ਚੰਦਨ ਦੀ ਲੱਕੜ ਬਰਾਮਦ ਕੀਤੀ । ਫਿਲਹਾਲ ਪੁਲਿਸ ਵਲੋਂ ਦੋਸ਼ੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕਾਬੂ ਕੀਤੇ ਦੋਸ਼ੀ ਰਾਜਸਥਾਨ, ਅਲੀਗੜ੍ਹ, ਮਥੁਰਾ ਦੇ ਰਹਿਣ ਵਾਲੇ ਹਨ । ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੋਵਰਧਨ ਰੋਡ 'ਤੇ ਇੱਕ ਇਨੋਵਾ 'ਚ ਕੁਝ ਲੋਕ ਚੰਦਨ ਦੀ ਲੱਕੜੀ ਦੀ ਤਸਕਰੀ ਕਰ ਰਹੇ ਹਨ। ਪੁਲਿਸ ਨੇ ਮੌਕੇ 'ਤੇ ਛਾਪਾਮਾਰੀ ਕਰਕੇ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ । ਦੋਸ਼ੀਆਂ ਨੇ ਦੱਸਿਆ ਕਿ ਚੰਦਨ ਦੀ ਤਸਕਰੀ ਕਰਨ ਦਾ ਖ਼ਿਆਲ ਉਨ੍ਹਾਂ ਨੂੰ ਪੁਸ਼ਪਾ ਫਿਲਮ ਦੇਖ ਕੇ ਆਇਆ ਸੀ ।