ਵੀਜ਼ਾ ਨਾ ਲੱਗਣ ‘ਤੇ ਕੁੜੀ ਨੇ ਚੁੱਕਿਆ ਇਹ ਕਦਮ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਾਲਿਆਂਵਾਲੀ ਦੇ ਪਿੰਡ ਕੋਟੜਾ ਤੋਂ ਇਕ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਕੁੜੀ ਦਾ ਵੀਜ਼ਾ ਨਾ ਲੱਗਣ ਕਾਰਨ ਉਸ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁੜੀ ਦੀ ਮਾਂ ਅਮਰਜੀਤ ਕੌਰ ਨੇ ਬਿਆਨ ਦਰਜ ਕਰਵਾਉਦੇ ਕਿਹਾ ਕਿ ਉਨ੍ਹਾਂ ਦੀਆਂ 2 ਕੁੜੀਆਂ ਤੇ 1 ਮੁੰਡਾ ਹੈ। ਇਕ ਕੁੜੀ ਵਿਆਹੀ ਹੋਈ ਹੈ ਤੇ ਮੁੰਡਾ ਕਿਸੇ ਹਸਪਤਾਲ 'ਚ ਕੰਮ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਦੂਜੀ ਕੁੜੀ ਕਰਮਜੀਤ ਕੌਰ ਦਾ ਹਾਲੇ ਵਿਆਹ ਨਹੀਂ ਹੋਇਆ ਸੀ ਤੇ ਉਸ ਨੇ ਵਿਦੇਸ਼ ਜਾਣ ਲਈ ਸਟੱਡੀ ਵੀਜ਼ਾ ਅਪਲਾਈ ਕੀਤਾ ਸੀ । ਕਈ ਵਾਰ ਵੀਜ਼ਾ ਐਪਲੀਕੇਸ਼ਨ ਰਿਜੈਕਟ ਹੋਣ ਤੋਂ ਬਾਅਦ ਉਹ ਮਾਨਸਿਕ ਤੋਰ 'ਤੇ ਪ੍ਰੇਸ਼ਾਨ ਹੋ ਗਈ । ਜਦੋ ਪਰਿਵਾਰਿਕ ਮੈਬਰਾਂ ਨੇ ਕੰਮ ਤੋਂ ਘਰ ਆ ਕੇ ਦੇਖਿਆ ਤਾਂ ਉਸ ਦੀ ਲਾਸ਼ ਲੋਹੇ ਵਾਲੀ ਪਾਈਪ ਤੇ ਰੱਸੀ ਨਾਲ ਲਟਕ ਰਹੀ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

More News

NRI Post
..
NRI Post
..
NRI Post
..