7ਵੀ ਮੰਜਿਲ ਤੋਂ ਛਾਲ ਮਾਰ ਕੇ ਕੁੜੀ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਇੱਕ ਕੁੜੀ ਨੇ ਟ੍ਰਿਲੀਅਮ ਮਾਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਕਿ ਕੁੜੀ ਨੇ ਮਾਲ ਤੇ ਪਹੁੰਚ ਕੇ ਕਾਫੀ ਹੰਗਾਮਾ ਕੀਤਾ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁੜੀ ਵਲੋਂ ਮਾਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ । ਜਿਸ ਤੋਂ ਬਾਅਦ ਪੁਲਿਸ ਨੇ ਮਾਲ ਦੇ ਬਾਹਰ ਜਾਲ ਵਿਛਾ ਕੇ ਕੁੜੀ ਨੂੰ ਸੁਰੱਖਿਅਤ ਉਤਾਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ।ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਕੁੜੀ ਪਰਿਵਾਰਕ ਲੜਾਈ ਤੋਂ ਦੁੱਖੀ ਹੋ ਕੇ ਟ੍ਰਿਲੀਅਮ ਮਾਲ ਦੀ 7ਵੀ ਮੰਜਿਲ ਤੋਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਕਿਉਕਿ ਕੁੜੀ ਕਿਸੇ ਮੁੰਡੇ ਨਾਲ ਪਿਆਰ ਕਰਦੀ ਸੀ ਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਪਰਿਵਾਰਿਕ ਮੈਬਰਾਂ ਇਸ ਵਿਆਹ ਤੋਂ ਨਾ- ਮਨਜ਼ੂਰ ਸੀ। ਜਿਸ ਕਾਰਨ ਇਸ ਕੁੜੀ ਨੇ ਖੁਸ਼ਕੂਸ਼ੀ ਕਰਨ ਦੀ ਕੋਸ਼ਿਸ਼ ਕੀਤੀ ।ਪੁਲਿਸ ਵਲੋਂ ਕੁੜੀ ਦੀ ਪਛਾਣ ਨੂੰ ਗੁਪਤ ਰੱਖਿਆ ਗਿਆ।