ਖੁਸ਼ਖਬਰੀ! 95% ਕਾਰਗਰ ਕੋਰੋਨਾ ਟੀਕਾ

by vikramsehajpal

ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਫਾਈਜ਼ਰ ਅਤੇ ਇਸਦੇ ਜਰਮਨ ਸਾਥੀ ਬਾਇਓਨਟੈਕ ਨੇ ਬੁੱਧਵਾਰ ਨੂੰ ਅੰਤਰਿਮ ਨਤੀਜਿਆਂ ਦਾ ਦੂਜਾ ਸਮੂਹ ਜਾਰੀ ਕੀਤਾ ਜਿਸ ਚ ਕਿਹਾ ਗਿਆ ਕਿ ਇਸ ਦਾ ਕੋਰੋਨਾ ਵਾਇਰਸ ਦਾ ਟੀਕਾ 95 ਫੀਸਦੀ ਪ੍ਰਭਾਵਸ਼ਾਲੀ ਹੈ। ਇਹ ਬਜ਼ੁਰਗਾਂ ਨੂੰ ਵਾਇਰਸ ਦਾ ਸ਼ਿਕਾਰ ਹੋਣ ਦੇ ਖ਼ਤਰੇ ਤੋਂ ਵੀ ਬਚਾਉਂਦਾ ਹੈ।

ਦੱਸ ਦਈਏ ਕਿ ਕੰਪਨੀ ਨੇ ਕਿਹਾ ਕਿ ਮੁੱਢਲੇ ਵਿਸ਼ਲੇਸ਼ਣਾਂ ਤੋਂ ਪਤਾ ਲੱਗਦਾ ਹੈ ਕਿ ਇਹ ਵੈਕਸੀਨ ਦੀ ਪਹਿਲੀ ਖੁਰਾਕ ਤੋਂ 28 ਦਿਨਾਂ ਦੇ ਅੰਦਰ ਹੀ ਪ੍ਰਭਾਵਾਂ ਦਾ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ।

ਟਰਾਇਲ ਦੌਰਾਨ ਕੋਵਿਡ -19 ਦੇ 170 ਮਾਮਲਿਆਂ ਦਾ ਮੁਲਾਂਕਣ ਕੀਤਾ ਗਿਆ।ਫਾਈਜ਼ਰ-ਬਾਇਓਨਟੈਕ ਨੇ ਟੀਕਾ ਬਣਾਉਣ ਲਈ ਐਮਆਰਐਨਏ ਤਕਨੀਕ ਦੀ ਵਰਤੋਂ ਕੀਤੀ ਹੈ, ਜਿਸਦਾ ਮਤਲਬ ਹੈ ਕਿ ਟੀਕੇ ਦੀ ਡੋਜ਼ ਲੈਣ ਨਾਲ ਕੋਵਿਡ-19 ਹੋਣ ਦਾ ਕੋਈ ਖ਼ਤਰਾ ਨਹੀਂ ਹੋਵੇਗਾ।

More News

NRI Post
..
NRI Post
..
NRI Post
..