ਨਿਊਜ਼ ਡੈਸਕ : ਪੰਜਾਬ 'ਚ ਕਾਬਜ਼ AAP ਸਰਕਾਰ ਵੱਲੋਂ ਸੂਬੇ ’ਚ ਮੁਫ਼ਤ ਬਿਜਲੀ ਸਕੀਮ ਨੂੰ ਲਾਗੂ ਕਰਨ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਇਕ ਮਹੀਨੇ ’ਚ 300 ਯੂਨਿਟ ਬਿਜਲੀ ਮੁਫ਼ਤ ਮਿਲੇਗੀ। ਇਸ ਤਰ੍ਹਾਂ ਲੋਕਾਂ ਨੂੰ ਹਰ ਦੋ ਮਹੀਨੇ ਬਾਅਦ ਆਉਣ ਵਾਲੇ ਬਿੱਲ ’ਚ 600 ਯੂਨਿਟ ਬਿਜਲੀ ਮੁਫ਼ਤ ਮਿਲੇਗੀ। ਪੰਜਾਬ ’ਚ ਨਵੀਆਂ ਬਿਜਲੀ ਦਰਾਂ 1 ਜੁਲਾਈ ਤੋਂ ਲਾਗੂ ਹੋ ਗਈਆਂ ਹਨ।
ਘਰੇਲੂ ਸਪਲਾਈ ਸ਼ਡਿਊਲ ਆਫ ਟੈਰਿਫ ਅਧੀਨ ਆਉਂਦੇ ਬਾਕੀ ਦੇ ਖਪਤਕਾਰਾਂ ਜਿਵੇਂ ਕਿ ਸਰਕਾਰੀ ਹਸਪਤਾਲ, ਸਰਕਾਰੀ ਡਿਸਪੈਂਸਰੀਆਂ, ਧਾਰਮਿਕ ਸੰਸਥਾਨ, ਸਰਕਾਰੀ ਖੇਡ ਸੰਸਥਾਵਾਂ, ਫੌਜੀ ਰੈਸਟ ਹਾਊਸ, ਸਰਕਾਰੀ ਸਹਾਇਤਾ ਪ੍ਰਾਪਤ ਵਿੱਦਿਅਕ ਸੰਸਥਾਵਾਂ ਤੇ ਅਟੈਲਚਡ ਹੋਟਲ ਨੂੰ ਛੱਡ ਕੇ ਘਰੇਲੂ ਖਖਤਕਾਰਾਂ ਨੂੰ ਇਸ ਦਾ ਲਾਭ ਮਿਲੇਗਾ।



