ਗੂਗਲ ਕ੍ਰੋਮ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਰਕਾਰ ਦੀ ਸਾਈਬਰ ਸਕਿਓਰਿਟੀ ਏਜੰਸੀ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਨੇ ਗੂਗਲ ਕ੍ਰੋਮ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ 'ਤੇ ਕਿਹਾ ਹੈ ਕਿ ਯੂਜ਼ਰਸ ਤੁਰੰਤ ਆਪਣੇ ਕ੍ਰੋਮ ਬ੍ਰਾਊਜ਼ਰ ਨੂੰ ਅਪਡੇਚ ਕਰਨ।
ਚਿਤਾਵਨੀ ’ਚ ਕਿਹਾ ਗਿਆ ਹੈ ਕਿ ਇਸ ਬਗ ਕਾਰਨ ਹੈਕਰ ਯੂਜ਼ਰਸ ਦੀ ਨਿੱਜੀ ਜਾਣਕਾਰੀ ਚੋਰੀ ਕਰ ਸਕਦੇ ਹਨ। ਗੂਗਲ ਕ੍ਰੋਮ ਦੇ ਵਰਜ਼ਨ 100 ’ਚ ਬੇਹੱਦ ਹੀ ਖਤਰਨਾਕ ਸਕਿਓਰਿਟੀ ਬਗ ਹੈ। ਗੂਗਲ ਨੇ 101 ਵਰਜ਼ਨ ਵੀ ਜਾਰੀ ਕੀਤਾ ਹੈ।
ਇੰਝ ਅਪਡੇਟ ਕਰੋ ਗੂਗਲ ਕ੍ਰੋਮ ਬ੍ਰਾਊਜ਼ਰ

  • ਪਹਿਲਾਂ ਆਪਣੇ ਕੰਪਿਊਟਰ ਜਾਂ ਲੈਪਟਾਪ ’ਚ ਗੂਗਲ ਕ੍ਰੋਮ ਨੂੰ ਓਪਨ ਕਰੋ।
  • ਹੁਣ ਸਭ ਤੋਂ ਉਪਰ ਸੱਜੇ ਪਾਸੇ ਦਿਸ ਰਹੇ ਤਿੰਨ ਡਾਟ ’ਤੇ ਕਲਿੱਕ ਕਰੋ।
  • ਹੁਣ ਹੇਠਾਂ ਸਕ੍ਰੋਲ ਕਰਕੇ ਹੈਲਪ ਬਟਨ ’ਤੇ ਕਲਿੱਕ ਕਰੋ।
  • ਹੁਣ ਅਬਾਊਟ ਗੂਗਲ ਕ੍ਰੋਮ ’ਤੇ ਕਲਿੱਕ ਕਰੋ।
  • ਇਸਤੋਂ ਬਾਅਦ ਤੁਹਾਨੂੰ ਆਪਣੇ ਕ੍ਰੋਮ ਦਾ ਵਰਜ਼ਨ ਦਿਸੇਗਾ 'ਤੇ ਨਾਲ ਹੀ ਤੁਹਾਨੂੰ ਅਪਡੇਟ ਦਾ ਵੀ ਆਪਸ਼ਨ ਦਿਸੇਗਾ।
  • ਅਪਡੇਟ ਕਰਨ ਤੋਂ ਬਾਅਦ ਆਪਣੇ ਕ੍ਰੋਮ ਨੂੰ ਰੀ-ਸਟਾਰਟ ਕਰੋ।

More News

NRI Post
..
NRI Post
..
NRI Post
..