ਡਿਜੀਟਲ ਸਮੱਗਰੀ ਤੇ ਹੁਣ ਹੋਵੇਗੀ ਸਰਕਾਰ ਦੀ ਨਜ਼ਰ

by simranofficial

ਨਵੀਂ ਦਿੱਲੀ (ਐਨ .ਆਰ .ਆਈ. ਮੀਡਿਆ ) :- ਵਰਤਮਾਨ ਵਿੱਚ ਡਿਜੀਟਲ ਸਮੱਗਰੀ ਦੇ ਨਿਯਮ ਲਈ ਕੋਈ ਕਾਨੂੰਨ ਜਾਂ ਕੋਈ ਸੰਸਥਾ ਨਹੀਂ ਹੈ | ਪਰ ਹੁਣ ਇਸਤੇ ਪਾਬੰਧੀ ਲੱਗੇਗੀ, ਇਸਤੇ ਪੂਰਾ ਕੰਟਰੋਲ ਹੋਵੇਗਾ |
ਦਰਸਲ ਕੇਂਦਰ ਸਰਕਾਰ ਨੇ ਆਨਲਾਈਨ ਮੀਡੀਆ ਨੂੰ ਰੈਗੂਲੇਟ ਕਰਨ ਲਈ ਇੱਕ ਵੱਡਾ ਫੈਂਸਲਾ ਲਿਆ ਹੈ। ਦੇਸ਼ ਭਰ ਵਿੱਚ ਚੱਲ ਰਹੇ ਆਨਲਾਈਨ ਨਿਊਜ਼ ਪੋਰਟਲ, ਆਨਲਾਈਨ ਕੰਟੇਂਟ ਪ੍ਰੋਗਰਾਮਾਂ ਅਤੇ ਆਨਲਾਈਨ ਫਿਲਮਾਂ ਹੁਣ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਆਉਣਗੀਆਂ।

ਇਸਦਾ ਅਰਥ ਹੈ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਹੁਣ ਐਮਾਜ਼ਾਨ ਅਤੇ ਨੈੱਟਫਲਿਕਸ ਵਰਗੇ ਆਨਲਾਈਨ ਪਲੇਟਫਾਰਮਾਂ ਨੂੰ ਰੈਗੂਲੇਟ ਕਰੇਗਾ।

ਕੇਂਦਰ ਸਰਕਾਰ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਆੱਨਲਾਈਨ ਨਿਊਜ਼ ਪੋਰਟਲ, ਆਨਲਾਈਨ ਸਮੱਗਰੀ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਕਿ ਸਰਕਾਰ ਨੇ ਆਨਲਾਈਨ ਫੋਰਮਾਂ ‘ਤੇ ਉਪਲਬਧ ਖਬਰਾਂ ਨੂੰ ‘ਕਰੰਟ ਅਫੇਅਰਜ਼’ ਸਮੱਗਰੀ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧਿਕਾਰ ਖੇਤਰ ਵਿੱਚ ਲਿਆਉਣ ਦਾ ਫੈਂਸਲਾ ਲਿਆ ਹੈ ।