ਸਕੇ ਦਾਦੇ ਤੇ ਚਾਚੇ ਨੇ 9 ਸਾਲਾ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ 9 ਸਾਲ ਦੀ ਬੱਚੀ ਨਾਲ ਉਸ ਦੇ ਹੀ ਸਕੇ ਦਾਦੇ ਤੇ ਚਾਚੇ ਨੇ ਬਲਾਤਕਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋ ਬੱਚੀ ਦੀ ਢਿੱਡ 'ਚ ਦਰਦ ਹੋਣ ਲੱਗੀ ਤਾਂ ਉਸ ਬੱਚੀ ਨੇ ਆਪਣੀ ਸਾਰੀ ਗੱਲ ਮਾਂ ਨੂੰ ਦੱਸੀ। ਬੱਚੀ ਦੇ ਬਿਆਨਾਂ ਦੇ ਆਧਾਰ 'ਤੇ ਫਿਲਹਾਲ ਪੁਲਿਸ ਨੇ ਦੋਸ਼ੀ ਚਾਚੇ ਨਰੇਸ਼ ਕੁਮਾਰ ਤੇ ਦਾਦੇ ਮਹਿੰਦਰਪਾਲ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੀੜਤ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ ਕੁਝ ਦਿਨ ਤੋਂ ਢਿੱਡ ਦਰਦ ਹੋ ਰਿਹਾ ਸੀ। ਜਿਸ ਤੋਂ ਬਾਅਦ ਬੱਚੀ ਨੇ ਇਸ ਘਟਨਾ ਬਾਰੇ ਸਾਰੀ ਗੱਲ ਦੱਸੀ। ਇਹ ਸਭ ਸੁਣ ਕੇ ਉਸ ਦੇ ਪੈਰਾ ਹੇਠੋ ਜ਼ਮੀਨ ਖ਼ਿਸਕ ਗਈ। ਬੱਚੀ ਨੇ ਕਿਹਾ ਕਿ ਦਾਦਾ ਤੇ ਚਾਚਾ ਉਸ ਨਾਲ ਗਲਤ ਕੰਮ ਕਰਦੇ ਹਨ । ਉਸ ਨੇ ਕਿਹਾ ਜਦੋ ਇਕ ਦਿਨ ਦਾਦਾ ਉਸ ਨਾਲ ਗਲਤ ਕੰਮ ਕਰ ਰਿਹਾ ਸੀ ਤਾਂ ਚਾਚੇ ਨੇ ਉਸ ਨੂੰ ਦੇਖ ਦੇ ਰੋਕਿਆ ਨਹੀਂ ਤੇ ਉਸ ਨਾਲ ਚਾਚੇ ਨੇ ਵੀ ਗਲਤ ਕੰਮ ਕੀਤਾ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਵੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ।