ਹਨੀਮੂਨ ‘ਤੇ ਗਏ ਲਾੜੇ ਨੇ ਕਰ ਦਿੱਤਾ ਅਜਿਹਾ ਕਾਰਾ , ਪੜ੍ਹ ਹੋ ਜਾਓਗੇ ਹੈਰਾਨ

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਗਰਾ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਹਨੀਮੂਨ 'ਤੇ ਗਏ ਲਾੜੇ ਨੇ ਹੈਰਾਨ ਕਰ ਦੇਣ ਵਾਲਾ ਕਾਰਾ ਕਰ ਦਿੱਤਾ। ਦੱਸਿਆ ਜਾ ਰਿਹਾ ਹਨੀਮੂਨ ਤੇ ਆਪਣੀ ਪਤਨੀ ਦੀ ਬਜਾਏ ਲਾੜਾ ਆਪਣੀ ਪ੍ਰੇਮਿਕਾ ਨਾਲ ਵੀਡੀਓ ਕਾਲ ਰਾਹੀਂ ਗੱਲਾਂ ਕਰ ਰਿਹਾ ਸੀ। ਜਦੋ ਲਾੜੀ ਨੇ ਦੇਖਿਆ ਤਾਂ ਉਸ ਦੇ ਹੋਸ਼ ਉਡ ਗਏ। ਜਿਸ ਤੋਂ ਬਾਅਦ ਲਾੜੀ ਨੇ ਕਾਫੀ ਹੰਗਾਮਾ ਵੀ ਕੀਤਾ । ਹੋਟਲ ਦੇ ਕਮਰੇ ਵਿੱਚ ਲਾੜੇ ਨੇ ਲਾੜੀ ਨਾਲ ਕੁੱਟਮਾਰ ਵੀ ਕੀਤੀ। ਮਾਮਲਾ ਇਨ੍ਹਾਂ ਵੱਧ ਗਿਆ ਕਿ ਹੋਟਲ ਦੇ ਸਟਾਫ ਨੇ ਮਿਲ ਕੇ ਲਾੜੀ ਨੂੰ ਬਚਾਇਆ। ਇਸ ਮਾਮਲੇ ਦੀ ਲਾੜੀ ਨੇ ਪੁਲਿਸ ਨੂੰ ਸੂਚਨਾ ਦਿੱਤੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਕਰਵਾਈ ਸ਼ੁਰੂ ਕਰ ਦਿੱਤੀ ਹੈ ।

ਜਾਣਕਾਰੀ ਅਨੁਸਾਰ ਇਹ ਮਾਮਲਾ ਆਗਰਾ ਦੇ ਹਾਈ ਪ੍ਰੋਫ਼ਾਈਲ ਪਰਿਵਾਰ ਦਾ ਹੈ। ਆਗਰਾ ਦੀ ਰਹਿਣ ਵਾਲੀ ਕੁੜੀ ਦਾ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ । ਵਿਆਹ ਤੋਂ ਕੁਝ ਦਿਨ ਬਾਅਦ ਦੋਵੇ ਹਨੀਮੂਨ 'ਤੇ ਸ਼ਿਮਲਾ ਚੱਲੇ ਗਏ, ਜਦੋ ਦੋਵੇ ਹੋਟਲ ਦੇ ਕਮਰੇ ਵਿੱਚ ਪਹੁੰਚੇ ਤਾਂ ਲਾੜਾ ਆਪਣੀ ਪ੍ਰੇਮਿਕਾ ਨਾਲ ਵੀਡੀਓ ਕਾਲ 'ਤੇ ਗੱਲਾਂ ਮਾਰਨ ਲੱਗਾ। ਜਦੋ ਲਾੜੀ ਨੇ ਵਿਰੋਧ ਕੀਤਾ ਤਾਂ ਲਾੜੇ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।