ਢਾਈ ਕਰੋੜ ਰੁਪਏ ਇਨਾਮ ਵਜੋਂ ਦੇਵੇਗੀ ਹਰਿਆਣਾ ਸਰਕਾਰ ਨੇ ਆਪਣੇ ਹਾਕੀ ਖਿਡਾਰੀਆਂ ਨੂੰ

by vikramsehajpal

ਹਰਿਆਣਾ (ਦੇਵ ਇੰਦਰਜੀਤ) : ਟੋਕੀਓ ਓਲੰਪਿਕ 2020 ’ਚ ਭਾਰਤ ਲਈ ਵੀਰਵਾਰ ਦਾ ਦਿਨ ਬਹੁਤ ਖੁਸ਼ੀਆਂ ਭਰਿਆ ਰਿਹਾ। 41 ਸਾਲ ਬਾਅਦ ਅੱਜ ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕੀਓ ਓਲੰਪਿਕ ’ਚ ਕਾਂਸੀ ਤਮਗਾ ਜਿੱਤਿਆ। ਭਾਰਤ ਦੀ ਟੀਮ ਨੇ ਜਰਮਨੀ ਨੂੰ 5-4 ਨਾਲ ਹਰਾ ਕੇ ਹਾਕੀ ਦੇ ਇਕ ਸੁਨਹਿਰੀ ਭਵਿੱਖ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਭਾਰਤੀ ਟੀਮ ਦੇ 2 ਹਾਕੀ ਖਿਡਾਰੀਆਂ ਨੂੰ ਢਾਈ-ਢਾਈ ਕਰੋੜ ਰੁਪਏ ਦੀ ਇਨਾਮ ਰਾਸ਼ੀ ਦੇਣ ਦੇ ਨਾਲ ਖੇਡ ਵਿਭਾਗ ’ਚ ਨੌਕਰੀ ਤੇ ਕੰਸੇਸ਼ਨਲ ਰੇਟ ’ਤੇ ਹਰਿਆਣਾ ਸ਼ਹਿਰੀ ਵਿਕਾਸ ਪ੍ਰਾਧੀਕਰਨ (ਐੱਚ. ਐੱਸ. ਵੀ . ਪੀ.) ਦੇ ਪਲਾਟ ਦੇਣ ਦਾ ਐਲਾਨ ਕੀਤਾ ਹੈ।

ਮੁੱਖ ਮੰਤਰੀ ਨੇ ਟਵੀਟ ਕਰ ਕੇ ਕਿਹਾ ਕਿ ਮੈਂ ਹਰਿਆਣਾ ਸਰਕਾਰ ਵੱਲੋਂ ਭਾਰਤੀ ਪੁਰਸ਼ ਹਾਕੀ ਟੀਮ ’ਚ ਸ਼ਾਮਲ ਹਰਿਆਣਾ ਦੇ ਦੋਵਾਂ ਖਿਡਾਰੀਆਂ ਨੂੰ ਢਾਈ-ਢਾਈ ਕਰੋੜ ਰੁਪਏ ਦੀ ਇਨਾਮ ਰਾਸ਼ੀ ਦੇ ਨਾਲ-ਨਾਲ ਖੇਡ ਵਿਭਾਗ ’ਚ ਨੌਕਰੀ ਤੇ ਕੰਸੇਸ਼ਨਲ ਰੇਟ ’ਤੇ ਐੱਚ. ਐੱਸ. ਵੀ. ਪੀ. ਦੇ ਪਲਾਟ ਦੇਣ ਦਾ ਐਲਾਨ ਕਰਦਾ ਹਾਂ।

More News

NRI Post
..
NRI Post
..
NRI Post
..