ਮਹਿਲਾ ਸਬ – ਇੰਸਪੈਕਟਰ ਨਾਲ ਹੈਡ ਕਾਂਸਟੇਬਲ ਨੇ ਕੀਤੀ ਜ਼ਬਰਸਦਤੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਮਹਿਲਾ ਸਬ - ਇੰਸਪੈਕਟਰ ਦੇ ਘਰ ਵਿੱਚ ਦਾਖਲ ਹੋ ਕੇ ਹੈਡ ਕਾਂਸਟੇਬਲ ਨੇ ਜ਼ਬਰਸਦਤੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਿਸੇ ਵੀ ਤਰਾਂ ਨਾਲ ਮਹਿਲਾ ਸਬ - ਇੰਸਪੈਕਟਰ ਨੇ ਆਪਣੀ ਜਾਨ ਬਚਾਈ। ਫਿਲਹਾਲ ਮਹਿਲਾ SI ਨੇ ਹੈਡ ਕਾਂਸਟੇਬਲ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੀੜਤ ਮਹਿਲਾ ਨੇ ਦੱਸਿਆ ਕਿ ਉਹ ਘਰ ਵਿੱਚ ਇੱਕਲੀ ਸੀ। ਇਸ ਦੌਰਾਨ ਹੀ ਹੈਡ ਕਾਂਸਟੇਬਲ ਨੇ ਉਸ ਦੇ ਘਰ ਦੀ ਘੰਟੀ ਵਜਾਈ ਮਹਿਲਾ SI ਨੇ ਦਰਵਾਜ਼ਾ ਖੋਲਿਆ ਤੇ ਜਾਲੀ ਵਾਲਾ ਦਰਵਾਜ਼ਾ ਬੰਦ ਹੀ ਰੱਖਿਆ ਸੀ , ਜਿਸ ਤੋਂ ਬਾਅਦ ਹੈਡ ਕਾਂਸਟੇਬਲ ਨੇ ਦਰਵਾਜ਼ਾ ਤੋੜ ਕੇ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਸੀ। ਜਿਸ ਤੋਂ ਬਾਅਦ ਪੀੜਤ ਨਾਲ ਜ਼ਬਰਸਦਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਪੀੜਤ ਨੇ ਆਪਣੇ ਆਪ ਨੂੰ ਬਚਾ ਕੇ ਬਾਹਰ ਜਾਣ ਦੀ ਕੋਸ਼ਿਸ਼ ਕੀਤੀ ਤੇ ਰੌਲਾ ਪਾਇਆ ਜਦੋ ਆਸਪਾਸ ਦੇ ਲੋਕ ਇਕੱਠੇ ਹੋਏ ਤਾਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ। ਛਾਪੇਮਾਰੀ ਦੌਰਾਨ ਦੋਸ਼ੀ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ, ਜਿਸ ਨੂੰ ਪੇਸ਼ੀ ਤੋਂ ਜੇਲ੍ਹ ਭੇਜ ਦਿੱਤਾ ਗਿਆ ਸੀ।