ਪੰਜਾਬ ਤੇ ਹਿਮਾਚਲ ‘ਚ ਭੁਚਾਲ ਦਾ ਸਭ ਤੋਂ ਵੱਧ ਖ਼ਤਰਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਤੇ ਹਿਮਾਚਲ ਪ੍ਰਦੇਸ਼ 'ਚ ਭੁਚਾਲ ਦਾ ਖ਼ਤਰਾ ਸਭ ਤੋਂ ਵੱਧ ਦੇਖਣ ਨੂੰ ਮਿਲ ਰਿਹਾ ਹੈ ਕਿਉਕਿ ਇਹ ਜ਼ੋਨ - 4 ਅੰਦਰ ਆਉਂਦੇ ਹਨ। ਦੱਸ ਦਈਏ ਕਿ ਭਾਰਤ ਦੇ ਇਨ੍ਹਾਂ ਹਿੱਸਿਆਂ ਦੀ ਧਰਤੀ ਹੇਠਲੀ ਪਲੇਟ 'ਚ ਕਈ ਤਰਾਂ ਦੀਆਂ ਲਾਈਨਾਂ ਹੁੰਦੀਆਂ ਹਨ। ਜਿਸ ਕਾਰਨ ਧਰਤੀ ਵਿੱਚ ਹਿੱਲਜੁਲ ਹਮੇਸ਼ਾ ਬਣੀ ਰਹਿੰਦੀ ਹੈ, ਜਦੋ ਕੋਈ ਪਲੇਟ ਖਾਸ ਥਾਂ ਤੋਂ ਟੁੱਟ ਜਾਂਦੀ ਹੈ ਤਾਂ ਧਰਤੀ ਵਿੱਚ ਊਰਜਾ ਪੈਦਾ ਹੁੰਦੀ ਹੈ,ਜਿਸ ਨੂੰ ਭੁਚਾਲ ਕਿਹਾ ਜਾਂਦਾ ਹੈ। ਭੁਚਾਲ ਨੂੰ 10 ਤੱਕ ਦੇ ਰਿਕਟਰ ਪੈਮਾਨੇ ਨਾਲ ਨਾਪਿਆ ਜਾਂਦਾ ਹੈ।

ਇਸ ਬਾਰੇ ਬਠਿੰਡਾ ਦੀ ਸੈਟਰਲ ਯੂਨੀਵਰਸਿਟੀ ਆਫ਼ ਪੰਜਾਬ ਦੇ ਵਾਈਸ ਚਾਂਸਲਰ ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਦੱਸਿਆ ਹੈ। ਵਾਈਸ ਚਾਂਸਲਰ ਰਾਘਵੇਂਦਰ ਪ੍ਰਸਾਦ ਨੇ ਕਿਹਾ ਉੱਤਰੀ ਭਾਰਤ ਦੇ ਪਹਾੜੀ ਇਲਾਕਿਆਂ ਵਿੱਚ ਭੁਚਾਲ ਦੇ ਖਤਰੇ ਦੀ ਗੱਲ ਨੂੰ ਕੁਝ ਇਸ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ ਕਿ 1950 ਵਿੱਚ ਉੱਤਰ -ਪੂਰਬੀ ਭਾਰਤ ਵਿੱਚ ਭੁਚਾਲ ਆਇਆ ਸੀ , ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋਈ । ਵਾਈਸ ਚਾਂਸਲਰ ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਅਸੀਂ ਭੁਚਾਲ ਨੂੰ ਤਾਂ ਨਹੀਂ ਰੋਕ ਸਕਦੇ ਹਾਂ ਪਰ ਇਸ ਨੂੰ ਝੱਲਣ ਦੇ ਤਰੀਕੇ ਤਾਂ ਸਿੱਖ ਸਕਦੇ ਹਾਂ।