ਧੂਮ-ਧਾਮ ਨਾਲ ਮਨਾਇਆ ਜਾ ਰਿਹਾ ‘CANADA DAY’ ਦਾ ਇਤਿਹਾਸ..!

by mediateam

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਕੈਨੇਡਾ 'ਚ ਅੱਜ (1 ਜੁਲਾਈ) ਨੂੰ 'ਕੈਨੇਡਾ ਡੇਅ' ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਕੈਨੇਡਾ 'ਚ ਵੱਸਦਾ ਹਰ ਵਿਅਕਤੀ ਇਸ ਦਿਨ ਨੂੰ ਪੂਰੇ ਉਤਸ਼ਾਹ ਨਾਲ ਮਨਾਉਂਦਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਦਿਨ ਨੂੰ ਹਰ ਕੈਨੇਡੀਅਨ ਬਿਨਾਂ ਕਿਸੇ ਭੇਦ-ਭਾਵ ਦੇ ਇਕੱਠਿਆਂ ਮਨਾਉਂਦਾ ਹੈ। 

'ਕੈਨੇਡਾ ਡੇਅ' ਦਾ ਇਤਿਹਾਸ

ਅਸਲ 'ਚ ਕੈਨੇਡਾ ਪਹਿਲਾਂ ਬ੍ਰਿਟਿਸ਼ ਰਾਜ ਦਾ ਹਿੱਸਾ ਸੀ। ਬ੍ਰਿਟਿਸ਼ ਨਾਰਥ ਅਮਰੀਕਾ ਐਕਟ (ਹੁਣ ਸੰਵਿਧਾਨ ਅਧਿਨਿਯਮ ਦੇ ਰੂਪ 'ਚ ਜਾਣਿਆ ਜਾਂਦਾ ਹੈ) ਰਾਹੀਂ 1 ਜੁਲਾਈ 1867 ਨੂੰ ਬ੍ਰਿਟਿਸ਼ ਸੰਸਦ ਦੁਆਰਾ ਕੈਨੇਡਾ ਦੀ ਡੋਮੀਨੀਅਨ (ਗਵਰਨਮੈਂਟ) ਦੀ ਸਥਾਪਨਾ ਕੀਤੀ ਗਈ ਸੀ। ਐਕਟ ਰਾਹੀਂ ਨਿਊ ਬ੍ਰੰਜ਼ਵਿਕ, ਨੋਵਾ ਸਕੋਸ਼ਾ, ਓਨਟਾਰੀਓ ਤੇ ਕਿਊਬਿਕ ਨੂੰ ਮਰਜ ਕੀਤਾ ਗਿਆ ਸੀ। 

1868 'ਚ ਗਵਰਨਰ ਜਨਰਲ ਲਾਰਡ ਮੋਨਕ ਨੇ ਇਕ ਐਲਾਨ ਕੀਤਾ, ਜਿਸ 'ਚ ਕੈਨੇਡੀਅਨਾਂ ਨੂੰ ਇਸ ਦੇ ਗਠਨ ਦਾ ਜਸ਼ਨ ਮਨਾਉਣ ਲਈ ਕਿਹਾ ਗਿਆ। ਪਰੰਤੂ 1879 ਤੱਕ ਇਸ ਦਿਨ ਨੂੰ ਡੋਮੀਨੀਅਨ ਡੇਅ ਵਜੋਂ ਹੀ ਮਨਾਇਆ ਜਾਂਦਾ ਰਿਹਾ। ਸਮੇਂ ਦੇ ਨਾਲ, ਕੈਨੇਡਾ ਹੌਲੀ-ਹੌਲੀ ਬਰਤਾਨੀਆ ਤੋਂ ਆਜ਼ਾਦ ਹੋ ਗਿਆ ਤੇ ਡੋਮੀਨੀਅਨ ਦਿਵਸ ਨੂੰ ਆਧਿਕਾਰਿਤ ਤੌਰ 'ਤੇ 1982 'ਚ 'ਕੈਨੇਡਾ ਡੇਅ' ਦਾ ਨਾਂ ਦਿੱਤਾ ਗਿਆ।