ਪਤੀ ਨੇ ਪਤਨੀ ਨੂੰ ਮਨਾਉਣ ਲਈ ਮਰਨ ਦਾ ਕੀਤਾ ਡਰਾਮਾ, ਫਿਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋਣ ਜਾਵੋਗੇ। ਦੱਸ ਦਈਏ ਕਿ ਇਕ ਪਤੀ ਪਤਨੀ ਵਿੱਚ ਵਿਵਾਦ ਦੇ ਚਲਦੇ ਪਤੀ ਨੇ ਜ਼ਹਿਰੀਲਾ ਪਦਾਰਥ ਨਿਗਲਣ ਦਾ ਡਰਾਮਾ ਰਚਿਆ ਸੀ। ਜਿਸ ਤੋਂ ਬਾਅਦ ਪਤਨੀ ਨੇ ਹੀ ਸੱਚ 'ਚ ਹੀ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ । ਮ੍ਰਿਤਕਾ ਦੀ ਪਛਾਣ ਕਿਰਨਦੀਪ ਕੌਰ ਤੇ ਪਤੀ ਦਾ ਬਲਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ। ਮ੍ਰਿਤਕ ਕੁੜੀ ਦੀ ਮਾਂ ਨੇ ਦੱਸਿਆ ਕਿ ਪਿਛਲੇ 4 ਮਹੀਨਿਆਂ ਤੋਂ ਆਪਣੇ ਪਤੀ ਨਾਲ ਲੜ ਕੇ ਪੇਕੇ ਘਰ ਰਹਿਣ ਲਈ ਗਏ ਹੋਈ ਸੀ। ਮ੍ਰਿਤਕ ਕੁੜੀ ਤਰਨਤਾਰਨ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਪਹਿਲਾ ਹੀ ਪਤੀ ਪਤਨੀ ਦਾ ਰਾਜੀਨਾਮਾ ਹੋਇਆ ਸੀ । ਫਿਰ ਵੀ ਪਤਨੀ ਨੇ ਉਸ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।

More News

NRI Post
..
NRI Post
..
NRI Post
..