ਆਪਣੀ ਘਰਵਾਲੀ ਨੂੰ ਲੈਣ ਗਏ ਪਤੀ ਦਾ ਸਹੁਰੇ ਪਰਿਵਾਰ ਨੇ ਕੀਤਾ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਜਲਾਲਾਬਾਦ ਤੋਂ ਰੂਹ ਕੰਬਾਊ ਘਟਨਾ ਸਾਹਮਣੇ ਆ ਰਹੀ ਹੈ, ਜਿੱਥੇ ਆਪਣੀ ਪਤਨੀ ਨੂੰ ਲੈਣ ਗਏ ਪਤੀ ਨੂੰ ਸਹੁਰੇ ਪਰਿਵਾਰ ਨੇ ਕੋਠੇ ਤੋਂ ਸੁੱਟ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਪਿੰਡ ਬੁੱਕਣਵਾਲਾ ਦਾ ਰਹਿਣ ਵਾਲੇ ਨੌਜਵਾਨ ਦੀ ਆਪਣੀ ਘਰਵਾਲੀ ਨਾਲ ਲੜਾਈ ਚੱਲ ਰਹੀ ਸੀ। ਜਿਸ ਕਰਕੇ ਉਸ ਦੀ ਘਰਵਾਲੀ ਆਪਣੇ ਪੇਕੇ ਪਿੰਡ ਜਲਾਲਾਬਾਦ ਗਈ ਹੋਈ ਸੀ। ਬੀਤੀ ਦਿਨੀਂ ਜਦੋ ਪਤੀ ਉਸ ਨੂੰ ਲੈਣ ਗਿਆ ਤਾਂ ਪਤਨੀ ਨੇ ਆਪਣੇ ਰਿਸ਼ਤੇਦਾਰਾਂ ਦੇ ਮੁੰਡੇ ਸੱਦ ਲਏ ਤੇ ਜਿਸ ਤੋਂ ਬਾਅਦ ਲੜਾਈ ਹੋਰ ਵੱਧ ਗਈ, ਦੇਖਦੇ ਹੀ ਦੇਖਦੇ ਸਹੁਰੇ ਪਰਿਵਾਰ ਵਲੋਂ ਆਪਣੇ ਜਵਾਈ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਕੋਠੇ ਤੋਂ ਸੁੱਟ ਕੇ ਕਤਲ ਕਰ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ । ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ ਹੈ ।