ਸਹੁਰੇ ਨੇ ਪਾਇਆ ਨੂੰਹ ਦੀ ਇਜ਼ਤ ਨੂੰ ਹੱਥ

by vikramsehajpal

ਜਲੰਧਰ (ਦੇਵ ਇੰਦਰਜੀਤ) - ਇੱਥੇ ਤੇਜਮੋਹਨ ਨਗਰ ’ਚ ਇੱਕ ਔਰਤ ਨੇ ਆਪਣੇ ਸਹੁਰੇ ’ਤੇ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਹੈ। ਸਬੂਤ ਵਜੋਂ ਉਸ ਨੇ ਪੁਲੀਸ ਨੂੰ ਇੱਕ ਵੀਡੀਓ ਵੀ ਦਿੱਤੀ ਤੇ ਇਹੀ ਵੀਡੀਓ ਪੀੜਤਾ ਨੇ ਆਪਣੇ ਭਰਾਵਾਂ ਨੂੰ ਵੀ ਭੇਜ ਦਿੱਤੀ ਜਿਸ ਤੋਂ ਭੜਕੇ ਔਰਤ ਦੇ ਭਰਾਵਾਂ ਨੇ ਉਸਦੇ ਸਹੁਰੇ ਤੇ ਬਾਕੀ ਪਰਿਵਾਰ ਵਾਲਿਆਂ ਦੀ ਕੁੱਟਮਾਰ ਕੀਤੀ। ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲੀਸ ਮੌਕੇ ’ਤੇ ਪਹੁੰਚੀ। ਪੀੜਤਾ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਵਿਆਹ ਕਰੀਬ ਦੋ ਸਾਲ ਪਹਿਲਾਂ ਹੋਇਆ ਸੀ। ਉਸ ਨੇ ਦੋਸ਼ ਲਾਇਆ ਕਿ ਵਿਆਹ ਤੋਂ ਬਾਅਦ ਤੋਂ ਹੀ ਉਸਦੇ ਸਹੁਰਾ ਪਰਿਵਾਰ ’ਚ ਉਸ ਦੀ ਸੱਸ, ਸਹੁਰਾ, ਜੇਠਾਣੀ ਤੇ ਨਣਦਾਂ ਉਸ ਨੂੰ ਤੰਗ ਕਰਦੀਆਂ ਸਨ। ਪੀੜਤਾ ਨੇ ਦੱਸਿਆ ਕਿ ਉਸ ਦੀ ਕੁੱਟਮਾਰ ਕੀਤੀ ਜਾਂਦੀ ਸੀ। ਉਸ ਤੋਂ ਦਾਜ ਮੰਗਿਆ ਜਾਂਦਾ ਸੀ ਤੇ ਇਹ ਮੰਗ ਪੂਰੀ ਨਾ ਹੋਣ ’ਤੇ ਉਸ ਨੂੰ ਤੰਗ ਕੀਤਾ ਜਾਂਦਾ ਸੀ। ਉਸ ਦੇ ਘਰ ਧੀ ਪੈਦਾ ਹੋਈ ਪਰ ਉਸ ਦੇ ਸਹੁਰਾ ਪਰਿਵਾਰ ਨੇ ਬੇਟੀ ਪੈਦਾ ਹੋਣ ’ਤੇ ਉਸ ਨੂੰ ਤੰਗ ਕਰਨਾ ਤੇ ਤਾਅਨੇ ਦੇਣੇ ਸ਼ੁਰੂ ਕਰ ਦਿੱਤੇ। ਪੀੜਤਾ ਨੇ ਦੋਸ਼ ਲਾਇਆ ਕਿ ਹੱਦ ਉਦੋਂ ਹੋ ਗਈ ਜਦੋਂ ਉਸ ਦਾ ਸਹੁਰਾ ਉਸ ’ਤੇ ਬੁਰੀ ਨਜ਼ਰ ਰੱਖਣ ਲੱਗ ਪਿਆ। ਓਥੇ ਹੀ ਥਾਣਾ ਡਿਵੀਜ਼ਨ ਨੰਬਰ ਪੰਜ ਦੇ ਐੱਸਐੱਚਓ ਰਵਿੰਦਰ ਕੁਮਾਰ ਨੇ ਕਿਹਾ ਕਿ ਵੀਡੀਓ ਮਿਲ ਚੁੱਕੀ ਹੈ ਅਤੇ ਜਾਂਚ ਤੋਂ ਬਾਅਦ ਕਥਿਤ ਦੋਸ਼ੀ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।