ਕੌਮਾਂਤਰੀ ਨਿਸ਼ਾਨੇਬਾਜ਼ ਨੇ ਘਰ ‘ਚ ਖ਼ੁਦ ਨੂੰ ਗੋਲ਼ੀ ਮਾਰ ਕੇ ਜੀਵਨ ਲੀਲਾ ਕੀਤੀ ਸਮਾਪਤ, ਆਪਣੇ ਪ੍ਰਦਰਸ਼ਨ ਤੋਂ ਸੀ ਨਾਖੁਸ਼

by jaskamal

ਨਿਊਜ਼ ਡੈਸਕ (ਜਸਕਮਲ) : 17 ਸਾਲਾ ਖੁਸ਼ ਸੀਰਤ ਕੌਰ ਸੰਧੂ, ਜੋ ਕਿ ਕੌਮਾਂਤਰੀ ਪੱਧਰ ਦੀ ਨਿਸ਼ਾਨੇਬਾਜ਼ ਸੀ, ਨੇ ਵੀਰਵਾਰ ਸਵੇਰੇ ਫਰੀਦਕੋਟ ਸਥਿਤ ਆਪਣੇ ਘਰ 'ਚ ਕਥਿਤ ਤੌਰ 'ਤੇ ਖੁਦ ਨੂੰ ਗੋਲ਼ੀ ਮਾਰ ਲਈ।ਖੁਸ਼ਸੀਰਤ ਨੇ ਨਿਸ਼ਾਨੇਬਾਜ਼ੀ 'ਚ ਕਈ ਮੈਡਸ ਜਿੱਤੇ ਸਨ।

ਫਰੀਦਕੋਟ ਸਿਟੀ ਥਾਣੇ ਦੇ ਐੱਸਐੱਚਓ ਹਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਵੀਰਵਾਰ ਸਵੇਰੇ ਫਰੀਦਕੋਟ ਦੇ ਹਰਿੰਦਰ ਨਗਰ ਦੀ ਗਲੀ ਨੰਬਰ 4 'ਚ ਸਥਿਤ ਆਪਣੇ ਘਰ 'ਚ ਇਕ ਲੜਕੀ ਵੱਲੋਂ ਕਥਿਤ ਤੌਰ ‘ਤੇ ਗੋਲੀ ਮਾਰਨ ਸਬੰਧੀ ਫੋਨ ਆਇਆ ਸੀ। ਉੱਥੇ ਪਹੁੰਚ ਕੇ ਸਾਨੂੰ 17 ਸਾਲਾ ਖੁਸ਼ ਸੀਰਤ ਕੌਰ ਸੰਧੂ ਦੀ ਲਾਸ਼ ਮਿਲੀ। ਪੁੱਛਗਿੱਛ ਕਰਨ 'ਤੇ ਪਤਾ ਲੱਗਾ ਕਿ ਉਸਨੇ ਕਥਿਤ ਤੌਰ 'ਤੇ ਆਪਣੇ ਹਾਲੀਆ ਪ੍ਰਦਰਸ਼ਨ ਤੋਂ ਨਾਖੁਸ਼ ਹੋ ਕੇ ਖੁਦਕੁਸ਼ੀ ਕਰ ਲਈ।

ਹਾਲਾਂਕਿ ਪੁਲਿਸ ਨੇ ਅੱਗੇ ਕਿਹਾ ਕਿ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਉਸਦੇ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਇਸ ਹਫਤੇ ਦੇ ਸ਼ੁਰੂ 'ਚ ਦਿੱਲੀ 'ਚ ਹੋਈ ਰਾਸ਼ਟਰੀ ਚੈਂਪੀਅਨਸ਼ਿਪ 'ਚ ਆਪਣੇ ਪ੍ਰਦਰਸ਼ਨ ਤੋਂ ਬਹੁਤ ਨਿਰਾਸ਼ ਸੀ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।

More News

NRI Post
..
NRI Post
..
NRI Post
..