11 ਇੰਚ ਦਾ ਚਾਕੂ ਲੈ ਕੇ ਨੂਪੁਰ ਸ਼ਰਮਾ ਦਾ ਕਤਲ ਕਰਨ ਆਇਆ ਘੁਸਪੈਠੀਆ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਰਹੱਦੀ ਸੁਰੱਖਿਆ ਫੋਰਸ ਨੇ ਇਕ ਪਾਕਿਸਤਾਨ ਤੋਂ ਆਏ ਇਕ ਘੁਸਪੈਠੀਆ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਦੋਸ਼ੀ ਭਾਜਪਾ ਦੀ ਸਾਬਕਾ ਨੇਤਾ ਨੂਪੁਰ ਸ਼ਰਮਾ ਨੂੰ ਮਾਰਨ ਲਈ ਆਇਆ ਸੀ। ਉਸ ਦੀ ਤਲਾਸ਼ੀ ਲੈਣ ਤੇ ਉਸ ਕੋਲੋਂ ਇਕ ਚਾਕੂ ਬਰਾਮਦ ਹੋਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਸ੍ਰੀਗੰਗਾਨਗਰ ਵਿਖੇ ਇਕ ਸ਼ੱਕੀ ਵਿਅਕਤੀ ਘੁੰਮ ਰਿਹਾ ਸੀ। ਜਿਸ ਕੋਲੋਂ ਸਰਹੱਦੀ ਸੁਰੱਖਿਆ ਫੋਰਸ ਨੇ ਸ਼ੱਕ ਪੈਣ ਤੇ ਪੁੱਛਗਿੱਛ ਕੀਤੀ ਤੇ ਉਸ ਕੋਲੋਂ 2 ਚਾਕੂ ਮਿਲੇ, ਜੋ ਕਿ 11 ਇੰਚ ਦੇ ਸੀ । ਇਸ ਤੋਂ ਇਲਾਵਾ ਉਸ ਕੋਲੋਂ ਮੈਪ ਕੱਪੜੇ ਆਦਿ ਵੀ ਮਿਲਿਆ ਸੀ।

ਦੋਸ਼ੀ ਨੇ ਆਪਣਾ ਨਾਮ ਰਿਜ਼ਵਾਨ ਅਸ਼ਰਫ ਦੱਸਿਆ ਹੈ। ਉਸ ਨੇ ਕਿਹਾ ਉਹ ਪਾਕਿਸਥਾਨ ਦਾ ਰਹਿਣ ਵਾਲਾ ਹੈ। ਉਸ ਨੇ ਦੱਸਿਆ ਕਿ ਉਹ ਨੂਪੁਰ ਸ਼ਰਮਾ ਦਾ ਕਤਲ ਕਰਨ ਲਈ ਆਇਆ ਸੀ। ਕਤਲ ਕਰਨ ਤੋਂ ਪਹਿਲਾਂ ਉਹ ਅਜਮੇਰ ਸ਼ਰੀਫ ਜਾਣ ਵਾਲਾ ਸੀ। ਪੁਲਿਸ ਨੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਹੈ, ਜਿੱਥੇ ਪੁਲਿਸ ਨੂੰ ਉਸ ਦੀ 8 ਦਿਨਾਂ ਦੀ ਰਿਮਾਂਡ ਮਿਲੀ ਹੈ।