ਵਿਰਾਮ ਸੰਘਰਸ਼ ਤੋਂ ਬਾਅਦ ਇਕ ਵਾਰ ਫੇਰ ਇਜ਼ਰਾਇਲ ਅਤੇ ਗਾਜ਼ਾ ਦਾ ਵਿਵਾਦ ਚਰਮ ਤੇ

by vikramsehajpal

ਇਜ਼ਰਾਇਲ (ਦੇਵ ਇੰਦਰਜੀਤ ) : ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਸਾਡੇ ਸਾਰਿਆਂ ਵੱਲੋਂ ਹਾਲਾਤਾਂ ਲਈ ਪੂਰੀ ਤਰ੍ਹਾਂ ਨਾਲ ਤਿਆਰੀ ਹੈ। ਗਾਜ਼ਾ ਤੋਂ ਜ਼ਾਰੀ ਅੱਤਵਾਦੀ ਹਮਲਿਆਂ ਦਾ ਸਾਹਮਣਾ ਕਰਨ ਲਈ ਨਵੇਂ ਸਿਰੇ ਤੋਂ ਲੜਾਈ ਸ਼ਾਮਲ ਹੈ। ਜ਼ਿਕਰਯੋਗ ਹੈ ਕਿ 21 ਮਈ ਤੋਂ ਬਾਅਦ ਇਜ਼ਰਾਈਲ ਤੇ ਫਿਲਸਤੀਨ ’ਚ ਇਕ ਵਾਰ ਫਿਰ ਹਵਾਈ ਹਮਲੇ ਤੇ ਗੁਬਾਰੇ ਬੰਬ ਨਾਲ ਹਮਲੇ ਸੁਰੂ ਹੋ ਚੁੱਕੇ ਹਨ। 21 ਮਈ ਨੂੰ ਲੜਾਈ ਹੋ ਸ਼ੁਰੂ ਹੋਈ ਸੀ, ਜੋ 11 ਦਿਨਾਂ ਬਾਅਦ ਸਮਾਪਤ ਹੋਈ ਸੀ। ਬੀਤੇ ਕੁਝ ਦਿਨਾਂ ਦੇ ਹਮਲਿਆਂ ’ਚ ਅਜੇ ਤਕ 260 ਫਿਲਸਤੀਨੀ ਮਾਰੇ ਜਾ ਚੁੱਕੇ ਹਨ ਤੇ 13 ਇਜ਼ਰਾਈਲ ਦੇ ਲੋਕ ਵੀ ਆਪਣੀ ਜਾਨ ਗਵਾ ਚੁੱਕੇ ਹਨ।ਇਜ਼ਰਾਈਲ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਹਮਲਾ ਫਿਲਸਤੀਨ ਖੇਤਰ ਤੋਂ ਆਏ ਅੱਗ ਲਗਾਉਣ ਵਾਲੇ ਗੁਬਾਰੇ ਦੇ ਜਵਾਬ ’ਚ ਸੀ, ਜਿਸ ਨੂੰ ਉੱਥੇ ਸ਼ਰਨ ਲੈਣ ਵਾਲੇ ਅੱਤਵਾਦੀਆਂ ਨੇ ਭੇਜਿਆ ਸੀ। ਇਸਜ਼ਾਈਲ ਦੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਗੁਬਾਰੇ ਬੰਬ ਦੇ ਕਾਰਨ ਦੱਖਣੀ ਇਜ਼ਰਾਈਲ ’ਚ ਕਈ ਥਾਵਾਂ ’ਤੇ ਅੱਗ ਲਗਣ ਦੀਆਂ ਘਟਨਾਵਾਂ ਹੋਈਆਂ ਹਨ।

ਇਜ਼ਰਾਈਲ ਤੇ ਫਿਲਸਤੀਨ ’ਚ ਜਾਰੀ ਸੰਘਰਸ਼ ਵਿਰਾਮ ਫਿਰ ਟੁੱਟ ਗਿਆ ਹੈ। ਇਜ਼ਰਾਈਲ ਨੇ ਸਵੀਕਾਰ ਕੀਤਾ ਹੈ ਕਿ ਉਸ ਨੇ ਗਾਜ਼ਾ ’ਤੇ ਜਵਾਬੀ ਹਵਾਈ ਹਮਲੇ ਕੀਤੇ ਹਨ। ਇਸ ਤੋਂ ਪਹਿਲਾਂ ਫਿਲਸਤੀਨੀ ਸੁਰੱਖਿਆ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਸੀ ਕਿ ਇਜ਼ਰਾਈਲ ਦੁਆਰਾ ਗਾਜ਼ਾ ’ਚ ਹਵਾਈ ਹਮਲਾ ਕੀਤਾ ਗਿਆ ਹੈ। ਇਸ ਗੱਲ ਨੂੰ ਲੈ ਕੇ ਇਜ਼ਾਰਾਈਲ ਨੇ ਕਿਹਾ ਉਸ ਦੇ ਜਹਾਜ਼ ਨੇ ਬੁੱਧਵਾਰ ਤੜਕੇ ਗਾਜ਼ਾ ਪੱਟੀ ’ਚ ਹਮਾਸ ਦੇ ਹਥਿਆਰਬੰਦ ਕੰਪਲੈਕਸ ’ਤੇ ਹਮਲਾ ਕੀਤਾ।