ਗੁਆਂਢਣ ਹੀ ਨਿਕਲੀ ਲਾਪਤਾ ਬੱਚੇ ਦੀ ਕਾਤਲ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੁਲਤਾਨਪੁਰ ਲੋਧੀ ਤੋਂ ਬੀਤੀ ਦਿਨੀ ਇੱਕ ਮਾਮਲਾ ਸਾਹਮਣੇ ਆਇਆ ਸੀ,ਜਿਸ 'ਚ ਮਾਤਾ ਸੁਲੱਖਣੀ ਡੇਰਾ ਲੰਗਰ ਹਾਲ 'ਚੋ ਇੱਕ 10 ਸਾਲਾਂ ਬੱਚਾ ਕਰਨਬੀਰ ਸਿੰਘ ਵਾਸੀ ਜਵਾਲਾ ਸਿੰਘ ਲਾਪਤਾ ਹੋ ਗਿਆ ਸੀ। ਜਿਸ ਦੀ ਪਰਿਵਾਰਿਕ ਮੈਬਰਾਂ ਵਲੋਂ ਕਾਫੀ ਭਾਲ ਕੀਤੀ ਗਈ ਪਰ ਬੱਚਾ ਨਹੀ ਮਿਲਿਆ । ਜਿਸ ਤੋਂ ਬਾਅਦ ਪਰਿਵਾਰਿਕ ਮੈਬਰਾਂ ਵੱਲੋ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ CCTV ਕੈਮਰਿਆਂ ਦੀ ਫੁਟੇਜ਼ ਚੈਕ ਕਰਨੀ ਸ਼ੁਰੂ ਕੀਤੀ । ਪੁਲਿਸ ਨੂੰ ਇੱਕ ਫੁਟੇਜ਼ ਮਿਲੀ, ਜਿਸ 'ਚ ਇੱਕ ਮਹਿਲਾ ਰਾਜਬੀਰ ਕੌਰ ਲਾਪਤਾ ਬੱਚੇ ਕਰਨਬੀਰ ਸਿੰਘ ਨੂੰ ਆਪਣੇ ਨਾਲ ਲਿਜਾ ਰਹੀ ਹੈ। ਫਿਲਹਾਲ ਪੁਲਿਸ ਨੇ ਕਾਰਵਾਈ ਕਰਦੇ ਹੋਏ ਮਹਿਲਾ ਰਾਜਬੀਰ ਕੌਰ ਨੂੰ ਗ੍ਰਿਫ਼ਤਾਰ ਕੀਤਾ ਤੇ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ । ਦੋਸ਼ੀ ਮਹਿਲਾ ਨੇ ਦੱਸਿਆ ਕਿ ਉਸ ਨੇ ਕਰਨਬੀਰ ਸਿੰਘ ਨੂੰ ਪਵਿੱਤਰ ਕਾਲੀ ਵੇਈਂ 'ਚ ਸੁੱਟ ਦਿੱਤਾ ਹੈ । ਪੁਲਿਸ ਨੇ ਬੱਚੇ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ । ਪੁਲਿਸ ਨੇ ਦੋਸ਼ੀ ਮਹਿਲਾ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ ।