ਕੁੜਤਾ ਪਜਾਮਾ ਘਟੀਆ ਨਿਕਲਿਆ ਤਾਂ ਨੌਜਵਾਨ ਨੇ ਚੱਲੀਆਂ ਤਾਬੜਤੋੜ ਗੋਲੀਆਂ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਸੂਹਾ ਵਿਖੇ ਮੁਕਤਸਰੀ ਕੁੜਤਾ ਪਜਾਮਾ ਦੀ ਦੁਕਾਨ ਦੇ ਬਾਹਰ ਗੋਲੀਆਂ ਚੱਲਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਅਨੁਸਾਰ ਮੁਕਤਸਰੀ ਕੁੜਤਾ ਪਜਾਮਾ ਦੀ ਦੁਕਾਨ ਦੇ ਮਾਲਕ ਗੁਰਨਾਮ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਸਿੰਗਪੁਰ ਜੱਟਾਂ ਨੂੰ ਇਕ ਵਿਅਕਤੀ ਸੰਨੀ ਗਾਲੋਵਾਲ 'ਤੇ ਉਸ ਦੇ 3 ਹੋਰ ਸਾਥੀ ਕਾਰ ਤੇ ਦੁਕਾਨ ਅੰਦਰ ਆਏ ਤੇ ਮਾਲਕ ਨੂੰ ਕਿਹਾ ਕਿ ਅਸੀਂ ਜੋ ਕੁੜਤਾ ਪਜਾਮਾ ਇੱਥੋਂ ਲੈ ਕੇ ਗਏ ਸੀ ਉਹ ਬਹੁਤ ਘਟੀਆ ਨਿਕਲਿਆ, ਇਸ ਦੌਰਾਨ ਉਨ੍ਹਾਂ ਦਾ ਝਗੜਾ ਹੋ ਗਿਆ ਤੇ ਗੱਲ-ਗਾਲੀ ਗਲੋਚ ਤੱਕ ਪਹੁੰਚ ਗਈ।

ਦੁਕਾਨ ਦੇ ਮਾਲਕ ਗੁਰਨਾਮ ਸਿੰਘ ਨੇ ਦੱਸਿਆ ਕਿ ਪਹਿਲਾਂ ਸੰਨੀ ਗਾਲੋਵਾਲ 'ਤੇ ਉਸ ਦੇ ਸਾਥੀਆਂ ਨੇ ਉਨ੍ਹਾਂ ’ਤੇ ਕਿਰਪਾਨ ਨਾਲ ਵਾਰ ਕੀਤਾ ਅਤੇ ਗੁਰਨਾਮ ਸਿੰਘ ਨੇ ਆਪਣੇ ਸਾਥੀਆ ਨਾਲ ਮਿਲ ਕੇ ਕਿਰਪਾਨ ਖੋ ਲਈ ਅਤੇ ਝਗੜਾ ਕਰਦੇ ਜੀ.ਟੀ.ਰੋਡ ’ਤੇ ਆ ਗਏ। ਫਿਰ ਸੰਨੀ ਗਾਲੋਵਾਲ ਨੇ ਉਸ ’ਤੇ ਪਿਸਤੌਲ ਨਾਲ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਸ ਦੀ ਬਾਂਹ ਨੂੰ ਉੱਪਰ ਵੱਲ ਕਰ ਦਿੱਤਾ ਤਾਂ ਗੋਲੀਆਂ ਉੱਪਰ ਨੂੰ ਚੱਲ ਗਈਆਂ । ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।