ਮਕਾਨ ਮਾਲਕ ਨੇ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ, ਵੀਡੀਓ ਹੋਈ ਵਾਇਰਲ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੰਗਰੂਰ ਦੇ ਪਿੰਡ ਮੋਰਾਂਵਲੀ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਮਕਾਨ ਮਾਲਕ ਨੇ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਕਿ ਇੱਕ ਬੱਚੇ ਨੇ ਮਕਾਨ ਮਾਲਕ ਦੇ ਖੇਤ 'ਚ ਅਨੁਸੂਚਿਤ ਜਾਤੀ ਦੇ ਬੱਚੇ ਦੀਆਂ ਚੱਪਲਾਂ ਸੁੱਟ ਦਿੱਤੀਆਂ, ਜਦੋ ਬੱਚਾ ਖੇਤ 'ਚੋ ਆਪਣੀ ਚੱਪਲਾਂ ਲੈਣ ਗਿਆ ਤਾਂ ਮਕਾਨ ਮਾਲਕ ਨੇ ਉਸ ਨੂੰ ਟ੍ਰੈਕਟਰ ਨਾਲ ਬੰਨ ਕੇ ਡੰਡਾ ਨਾਲ ਕੁੱਟਿਆ। ਇਸ ਵੀਡੀਓ ਤੋਂ ਬਾਅਦ ਕਮਿਸ਼ਨ ਨੇ ਨੋਟਿਸ ਲਿਆ ,ਉਸ ਤੋਂ ਬਾਅਦ ਮਲੇਰਕੋਟਲਾ ਦੀ ਪੁਲਿਸ ਨੇ ਬੱਚੇ ਦੀ ਕੁੱਟਮਾਰ ਕਰਨ ਵਾਲੇ ਮਕਾਨ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ।

ਜਾਣਕਾਰੀ ਅਨੁਸਾਰ ਮਕਾਨ ਮਾਲਕ ਦੇ ਖੇਤ ਕੋਲ ਕੁਝ ਬੱਚੇ ਖੇਡ ਰਹੇ ਸੀ ।ਖੇਡਦੇ ਹੋਏ ਬੱਚਿਆਂ ਨੇ ਅਚਾਨਕ ਅਨੁਸੂਚਿਤ ਜਾਤੀ ਦੇ ਬੱਚੇ ਸਿਮਰਨ ਦੀਆਂ ਚੱਪਲਾਂ ਖੇਤ 'ਚ ਸੁੱਟ ਦਿੱਤੀਆਂ। ਜਦੋ ਸਿਮਰਨ ਚੱਪਲਾਂ ਲੈਣ ਲਈ ਖੇਤਾਂ 'ਚ ਗਿਆ ਤਾਂ ਮਕਾਨ ਮਾਲਕ ਨੇ ਉਸ ਨੂੰ ਫੜ ਲਿਆ ਤੇ ਉਸ ਨਾਲ ਕੁੱਟਮਾਰ ਕੀਤੀ । ਬੱਚੇ ਦੀ ਦਾਦੀ ਨੇ ਉੱਥੇ ਪਹੁੰਚ ਕੇ ਮਕਾਨ ਮਾਲਕ ਦੇ ਪੈਰੀਂ ਪੈ ,ਬੱਚੇ ਨੂੰ ਛੱਡਣ ਲਈ ਕਿਹਾ ਪਰ ਮਕਾਨ ਮਾਲਕ ਆਪਣੇ ਹੰਕਾਰ 'ਚ ਬੱਚੇ ਨਾਲ ਕੁੱਟਮਾਰ ਕਰਦਾ ਰਿਹਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।