ਤਸਕਰਾਂ ਤੋਂ ਬਰਾਮਦ ਸ਼ਰਾਬ ਨੂੰ ਵਹਾਉਣ ਦੀ ਥਾਂ ਹੁਣ ਅੱਧੀ ਕੀਮਤ ’ਤੇ ਵੇਚੇਗੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਸਕਰਾਂ ਤੋਂ ਬਰਾਮਦ ਕੀਤੀ ਗਈ ਸ਼ਰਾਬ ਨੂੰ ਪੰਜਾਬ ’ਚ ਪਹਿਲਾਂ ਵਹਾ ਦਿੱਤਾ ਜਾਂਦਾ ਸੀ ਪਰ ਹੁਣ ਪੰਜਾਬ ਸਰਕਾਰ ਇਸ ਸ਼ਰਾਬ ਨੂੰ ਵਹਾਉਣ ਦੀ ਬਜਾਏ ਵੇਚੇਗੀ। ਇਸ ਦੇ ਲਈ ਬਿਡਿੰਗ ਪ੍ਰੋਸੈੱਸ ਸ਼ੁਰੂ ਕਰ ਦਿੱਤਾ ਗਿਆ ਹੈ। ਜਲੰਧਰ ਦਫ਼ਤਰ 30 ਹਜ਼ਾਰ ਪੇਟੀਆਂ ਵੇਚਣ ਜਾ ਰਿਹਾ ਹੈ।

ਫਿਰ ਪੰਜਾਬ ਦੇ ਬਾਕੀ ਹਿੱਸਿਆਂ ’ਚ ਇਹ ਪ੍ਰੋਸੈੱਸ ਅਪਣਾਇਆ ਜਾਵੇਗਾ। ਅੱਧੀ ਕੀਮਤ ’ਤੇ ਇਹ ਸ਼ਰਾਬ ਕਾਰਖਾਨਿਆਂ ਨੂੰ ਵੇਚੇਗੀ, ਜਿਸ ਨੂੰ ਉਹ ਦੋਬਾਰਾ ਇਸਤੇਮਾਲ ਕਰ ਸਕਣਗੇ ਪਰ ਉਸ ਦੀ ਕੁਆਲਿਟੀ ਦੇ ਬੇਂਚਮਾਰਕ ਅਤੇ ਸਿਹਤ ਨੂੰ ਲੈ ਕੇ ਗਾਈਡਲਾਈਨ ਦੀ ਪਾਲਣਾ ਕਰਨਾ ਜ਼ਰੂਰੀ ਹੋਵੇਗੀ। ਫਿਲਹਾਲ ਸਰਕਾਰ ਨੇ ਤਸਕਰਾਂ ਤੋਂ ਫੜੀ ਗਈ ਸ਼ਰਾਬ ਦੀਆਂ ਬੋਤਲਾਂ ਨੂੰ ਵੇਚਣ ਨੂੰ ਲੈ ਕੇ ਨੀਤੀ ਤੈਅ ਨਹੀਂ ਕੀਤੀ ਗਈ ਹੈ।