ਦੇਖੋ ਦੁਨੀਆ ‘ਚ ਸਭ ਤੋਂ ਲੰਬੇ ਪੈਰ ਵਾਲੀ ਮੁਟਿਆਰ…

by vikramsehajpal

ਵਾਸ਼ਿੰਗਟਨ (NRI MEDIA) : ਅਮਰੀਕਾ ਦੀ ਇਕ 17 ਸਾਲਾ ਲੜਕੀ ਦੇ ਨਾਂ ਦੁਨੀਆ ਦੇ ਸਭ ਤੋਂ ਲੰਬੇ ਪੈਰ ਹੋਣ ਦਾ ਗਿਨੀਜ਼ ਵਰਲਡ ਰਿਕਾਰਡ ਦਰਜ ਕੀਤਾ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਟੈਕਸਾਸ ਦੀ ਰਹਿਣ ਵਾਲੀ ਮੈਕਾ ਕਿਊਰਿਨ ਦੇ ਪੈਰਾਂ ਦੀ ਲੰਬਾਈ ਲਗਪਗ ਡੇਢ ਮੀਟਰ ਹੈ। ਗਿਨੀਜ਼ ਵਰਲਡ ਰਿਕਾਰਡ ਦੀ ਕਿਸ਼ੋਰ ਸ਼੍ਰੇਣੀ 'ਚ ਵੀ ਇਹ ਰਿਕਾਰਡ ਦਰਜ ਹੋਇਆ ਹੈ।

ਕਿਊਰਿਨ ਦੀ ਕੁੱਲ ਲੰਬਾਈ 6 ਫੁੱਟ 10 ਇੰਚ ਹੈ। ਗਿਨੀਜ਼ ਵਰਲਡ ਰਿਕਾਰਡਜ਼ ਦੀ ਅਧਿਕਾਰਿਕ ਵੈੱਬਸਾਈਟ ਨੇ ਦੱਸਿਆ ਹੈ ਕਿ ਮੈਕਾ ਕਿਊਰਿਨ ਦਾ ਖੱਬਾ ਪੈਰ 135.267 ਸੈਮੀ ਲੰਬਾ ਹੈ, ਜਦੋਂਕਿ ਉਸ ਦਾ ਸੱਜਾ ਪੈਰ 134.3 ਸੈਮੀ ਹੈ। ਵੈੱਬਸਾਈਟ ਨੇ ਦੱਸਿਆ ਕਿ ਉਸ ਦੇ ਪੈਰ ਉਸ ਦੀ ਉੱਚਾਈ ਦਾ 60 ਫ਼ੀਸਦ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਪਰਿਵਾਰ 'ਚ ਸਾਰੇ ਮੈਂਬਰਾਂ ਦੀ ਲੰਬਾਈ ਔਸਤ ਹੀ ਹੈ, ਪਰ ਮੈਕਾ ਕਿਊਰਿਨ ਦੀ ਲੰਬਾਈ ਸਭ ਤੋਂ ਜ਼ਿਆਦਾ ਹੈ।