ਸਿੱਕਿਆਂ ਦੀ ਬੋਰੀ ਲੈ ਕੇ ਸਕੂਟਰ ਖਰੀਦਣ ਲਈ ਸ਼ੋਰੂਮ ਪਹੁੰਚਿਆ ਵਿਅਕਤੀ ਤੇ ਫਿਰ…

by jaskamal

ਨਿਊਜ਼ ਡੈਸਕ (ਜਸਕਮਲ) : ਆਸਾਮ ਦੇ ਇਕ ਵਿਅਕਤੀ ਦੀ ਸਕੂਟਰ ਖਰੀਦਣ ਦੀ ਦਿਲਚਸਪ ਕਹਾਣੀ ਸੋਸ਼ਲ ਮੀਡੀਆ 'ਤੇ ਚਰਚਾ 'ਚ ਹੈ। ਇਹ ਵਿਅਕਤੀ ਸਿੱਕਿਆਂ ਦੀ ਬੋਰੀ ਲੈ ਕੇ ਬਾਈਕ ਦੇ ਸ਼ੋਅਰੂਮ ਤਕ ਪਹੁੰਚਿਆ ਸੀ। ਉਸ ਨੇ ਇਨ੍ਹਾਂ ਸਿੱਕਿਆਂ ਨੂੰ ਇਕ-ਇਕ ਕਰਕੇ ਜੋੜਿਆ, ਯਾਨੀ ਇਹ ਸਿੱਕੇ ਉਸ ਦੀ ਕਈ ਮਹੀਨਿਆਂ ਦੀ ਬੱਚਤ ਸੀ।

ਦਰਅਸਲ, ਯੂਟਿਊਬਰ ਹੀਰਕ ਜੇ ਦਾਸ ਨੇ ਇਹ ਕਹਾਣੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਜਿਸ ਅਨੁਸਾਰ ਪੇਸ਼ੇ ਤੋਂ ਦੁਕਾਨਦਾਰ ਇਸ ਵਿਅਕਤੀ ਨੇ ਆਪਣੇ ਸੁਪਨਿਆਂ ਦਾ ਸਕੂਟਰ ਖਰੀਦਣਾ ਸੀ। ਇਸ ਦੇ ਲਈ ਉਹ ਕਈ ਮਹੀਨਿਆਂ ਤੋਂ ਪਿਗੀ ਬੈਂਕ 'ਚ ਸਿੱਕੇ ਇਕੱਠੇ ਕਰ ਰਿਹਾ ਸੀ। ਹਾਲ ਹੀ 'ਚ ਜਦੋਂ ਸਕੂਟਰ ਖਰੀਦਣ ਤੋਂ ਬਾਅਦ ਪੈਸੇ ਇਕੱਠੇ ਹੋਏ ਤਾਂ ਉਹ ਸ਼ੋਅਰੂਮ 'ਤੇ ਪਹੁੰਚ ਗਿਆ।

ਹਾਲਾਂਕਿ ਸਕੂਟਰ ਖਰੀਦਣ ਲਈ ਸ਼ੋਰੂਮ 'ਚ ਜਿਸ ਤਰੀਕੇ ਨਾਲ ਵਿਅਕਤੀ ਪਹੁੰਚਿਆ, ਉਹ ਕਾਫੀ ਦਿਲਚਸਪ ਸੀ। ਦਰਅਸਲ, ਉਹ ਆਪਣੀ ਬੱਚਤ ਨਾਲ ਨਾਲ ਸਿੱਕਿਆਂ ਦੀ ਬੋਰੀ ਲੈ ਕੇ ਸ਼ੋਅਰੂਮ ਪਹੁੰਚਿਆ ਸੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਸ਼ਖਸ ਸ਼ੋਅਰੂਮ 'ਚ ਪਹੁੰਚਿਆ ਤਾਂ ਉਥੇ ਮੌਜੂਦ ਲੋਕ ਹੈਰਾਨ ਰਹਿ ਗਏ। ਕਈ ਲੋਕ ਸਿੱਕਿਆਂ ਨਾਲ ਭਰਿਆ ਉਸਦਾ ਭਾਰੀ ਬੈਗ ਚੁੱਕਣ ਦੀ ਕੋਸ਼ਿਸ਼ ਕਰਦਿਆਂ ਵੀ ਦੇਖਿਆ ਜਾ ਸਕਦਾ ਹੈ।