ਵੱਡੀ ਖ਼ਬਰ : ਜੇਲ੍ਹ ‘ਚ ਤਾਇਨਾਤ ਮੈਡੀਕਲ ਅਫਸਰ ਦਿੰਦਾ ਸੀ ਕੈਦੀਆਂ ਨੂੰ ਨਸ਼ਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਜੇਲ੍ਹ 'ਚ ਤਾਇਨਾਤ ਮੈਡੀਕਲ ਅਫਸਰ ਵਲੋਂ ਕੈਦੀਆਂ ਨੂੰ ਨਸ਼ਾ ਦਿੱਤਾ ਜਾਂਦਾ ਸੀ। ਫਿਲਹਾਲ ਪੁਲਿਸ ਨੇ ਅਫਸਰ ਨੂੰ ਗ੍ਰਿਫਤਾਰ ਕਰ ਲਿਆ ਹੈ। ਮੈਡੀਕਲ ਅਫਸਰ ਦੀ ਪਛਾਣ ਡਾ. ਦਵਿੰਦਰ ਸਿੰਘ ਦੇ ਰੂਪ 'ਚ ਹੋਈ ਹੈ। ਜਾਣਕਾਰੀ ਅਨੁਸਾਰ ਮੈਡੀਕਲ ਅਫਸਰ ਡਾ.ਦਵਿੰਦਰ ਸਿੰਘ ਕੋਲੋਂ 2 ਪੈਕੇਟ ਮਿਲੇ ਹਨ। ਜਿਨ੍ਹਾਂ 'ਚ 194 ਗ੍ਰਾਮ ਚਿੱਟਾ ਬਰਾਮਦ ਹੋਇਆ ਹੈ। ਪੁਲਿਸ ਨੇ ਮੈਡੀਕਲ ਅਫਸਰ ਨੂੰ ਐਸ ਟੀ ਐਫ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਹੈ। ਇਸ ਮਾਮਲੇ ਨੂੰ ਲੈ ਕੇ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਕੇ ਕਿਹਾ ਕਿ ਇਹ ਕਾਰਵਾਈ ਸਪੈਸ਼ਲ ਅੰਡਰ ਆਪ੍ਰੇਸ਼ਨ ਤਹਿਤ ਕੀਤੀ ਹੈ। ਜ਼ਿਕਰਯੋਗ ਹੈ ਕਿ ਰੋਜ਼ਾਨਾ ਹੀ ਕਈ ਤਸਵੀਰਾਂ ਸਾਹਮਣੇ ਆਉਂਦੀਆਂ ਹਨ। ਜਿਨ੍ਹਾਂ 'ਚ ਕੈਦੀਆਂ ਵਲੋਂ ਸ਼ਰੇਆਮ ਨਸ਼ਾ ਕੀਤਾ ਜਾਂਦਾ ਹੈ।