ਸਿੱਧੂ ਤੇ ਕੈਪਟਨ ਦੀ ਚਾਹ ਰਾਹੀ ਹੋਵੇਗੀ ਖਾਸ ਮੁਲਾਕਾਤ

ਸਿੱਧੂ ਤੇ ਕੈਪਟਨ ਦੀ ਚਾਹ ਰਾਹੀ ਹੋਵੇਗੀ ਖਾਸ ਮੁਲਾਕਾਤ

ਚੰਡੀਗੜ੍ਹ,(ਦੇਵ ਇੰਦਰਜੀਤ) :ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ 17 ਮਾਰਚ ਨੂੰ ਚਾਹ ਦਾ ਸੱਦਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਿੱਧੂ ਦੀ ਪੰਜਾਬ ਕੈਬਨਿਟ ਵਿਚ ਐਂਟਰੀ ਲਗਪਗ ਤੈਅ ਹੋ ਗਈ ਹੈ। ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ ਹਨ। ਬੱਸ ਪੇਚ ਵਿਭਾਗ ਨੂੰ ਲੈ ਕੇ ਫਸਿਆ ਹੋਇਆ ਹੈ। ਮਾਮਲਾ ਇਸ ’ਤੇ ਹੀ ਅਟਕਿਆ ਹੋਇਆ ਹੈ। ਸਿੱਧੂੁ ਨੂੰ ਮੁੜ ਲੋਕਲ ਬਾਡੀ ਵਿਭਾਗ ਦਿੱਤਾ ਜਾਵੇ ਜਾਂ ਉਹ ਕਿਸੇ ਦੂਜੇ ਵਿਭਾਗ ਲਈ ਵੀ ਮੰਨ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਕੈਪਟਨ ਇਸ ਦੌਰਾਨ ਸਿੱਧੂ ਸਾਹਮਣੇ ਇਮੋਸ਼ਨਲ ਕਾਰਡ ਵੀ ਖੇਡ ਸਕਦੇ ਹਨ। ਤਾਂ ਜੋ ਸਾਬਕਾ ਮੰਤਰੀ ਲੋਕਲ ਬਾਡੀ ਵਿਭਾਗ ਨੂੰ ਹੀ ਲੈਣ ਦੀ ਆਪਣੀ ਜ਼ਿੱਦ ਛੱਡ ਦੇਣ।

ਮੁੱਖ ਮੰਤਰੀ ਨੇ ਸਾਢੇ ਤਿੰਨ ਮਹੀਨੇ ਬਾਅਦ ਸਿੱਧੂ ਨੂੰ ਇਕ ਵਾਰ ਫਿਰ ਸੱਦਿਆ

ਸਿੱਧੂ ਦੀ ਕੈਪਟਨ ਵੱਲੋਂ ਕੈਬਨਿਟ ਵਿਚ ਰੀਐਂਟਰੀ ਦੀ ਰਸਮੀ ਕਾਰਵਾਈ 9 ਮਾਰਚ ਨੂੰ ਪੂਰੀ ਹੋ ਗਈ ਸੀ। ਜਦੋਂ ਕਾਂਗਰਸ ਦੇ ਮੁੱਖ ਸਕੱਤਰ ਅਤੇ ਪੰਜਾਬ ਮਮਾਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਰਾਵਤ ਅਜਿਹੇ ਸਮੇਂ ਵਿਚ ਕੈਪਟਨ ਨਾਲ ਮਿਲਣ ਲਈ ਚੰਡੀਗਡ਼੍ਹ ਪਹੁੰਚੇ ਸਨ ਜਦੋਂ ਉਨ੍ਹਾਂ ਦੇ ਆਪਣੇ ਸੂਬੇ ਉਤਰਾਖੰਡ ਵਿਚ ਤ੍ਰਿਵੇਂਦਰ ਸਿੰਘ ਰਾਵਤ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।