ਮੌਸਮ ਵਿਭਾਗ ਨੇ ਇਨ੍ਹਾਂ ਤਾਰੀਖਾਂ ਲਈ ਜਾਰੀ ਕੀਤੀ ਚੇਤਾਵਨੀ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਠੰਡ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ, ਹੁਣ ਚੰਡੀਗੜ੍ਹ ਮੌਸਮ ਵਿਭਾਗ ਵਲੋਂ 22 ਤੋਂ 26 ਤਾਰੀਖ਼ ਤੱਕ ਬਾਰਿਸ਼ ਦੀ ਚੇਤਾਵਨੀ ਦਿੱਤੀ ਹੈ। ਮੌਸਮ ਵਿਭਾਗ ਅਧਿਕਾਰੀ ਨੇ ਕਿਹਾ ਕਿ ਪੰਜਾਬ ਦੇ ਵੱਖ -ਵੱਖ ਇਲਾਕਿਆਂ 'ਚ ਭਾਰੀ ਮੀਹ ਪੈਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਕੜਾਕੇ ਦੀ ਠੰਡ ਪੈਣ ਕਾਰਨ ਤਾਪਮਾਨ ਮਾਈਨਸ ਡਿਗਰੀ ਤੱਕ ਪਹੁੰਚ ਗਿਆ । ਜਿੱਥੇ ਕਈ ਇਲਾਕਿਆਂ 'ਚ ਧੁੱਪ ਨਿਕਲੀ ਹੋਈ , ਉੱਥੇ ਹੀ ਕਈ ਥਾਵਾਂ 'ਤੇ ਬੱਦਲ ਵੀ ਛਾਏ ਹੋਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਠੰਡ ਤੇ ਸੰਘਣੀ ਧੁੰਦ ਨੂੰ ਲੈ ਕੇ ਮੌਸਮ ਵਿਭਾਗ ਵਲੋਂ ਅਲਰਟ ਜਾਰੀ ਹੋਇਆ ਸੀ। ਦੱਸ ਦਈਏ ਕਿ ਕੈਨੇਡਾ ਵਿੱਚ ਬਰਫੀਲੇ ਤੂਫ਼ਾਨ ਕਾਰਨ ਜਨਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ ਹੈ, ਹੁਣ ਤੱਕ 60 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ।