ਖਾਲੀ ਪਲਾਟ ‘ਚ ਲਿਜਾ ਨਾਬਾਲਗ ਨੂੰ ਸਾਰੀ ਰਾਤ ਬਣਾਇਆ ਹਵਸ ਦਾ ਸ਼ਿਕਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਨੌਜਵਾਨ ਨੇ ਮੈਕਡੋਨਲ 'ਤੇ ਲੈ ਜਾਣ ਦੀ ਗੱਲ ਬੋਲ ਆਪਣੀ ਨਾਬਾਲਗ ਦੋਸਤ ਨੂੰ ਆਪਣੇ ਇੱਕ ਸਾਥੀ ਦੀ ਮਦਦ ਨਾਲ ਖਾਲੀ ਪਲਾਟ 'ਚ ਲਿਜਾ ਕੇ ਉਸ ਨਾਲ ਕੁੱਟਮਾਰ ਕੀਤੀ ਤੇ ਦੋਸ਼ੀ ਨੇ ਸਾਰੀ ਰਾਤ ਉਸ ਨਾਲ ਬਲਾਤਕਾਰ ਕੀਤਾ। ਇਸ ਮਾਮਲੇ ਵਿੱਚ ਪੁਲਿਸ ਨੇ ਪੀੜਤ ਰਣੀਆਂ ਦੇ ਬਿਆਨਾਂ ਤੇ ਦੋਸ਼ੀ ਜਸ਼ਨਦੀਪ ਸਿੰਘ ਤੇ ਦਮਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ 'ਚ ਪੀੜਤ ਨੇ ਕਿਹਾ ਕਿ ਉਸ ਦੀ ਜਸ਼ਨਦੀਪ ਸਿੰਘ ਨਾਲ ਦੋਸਤੀ ਹੈ, ਬੀਤੀ ਰਾਤ ਉਹ ਉਸ ਨੂੰ ਮੋਟਰਸਾਈਕਲ ਤੇ ਬਿਠਾ ਲੈ ਗਿਆ ਤੇ ਕਿਹਾ ਉਨ੍ਹਾਂ ਨੇ ਮੈਕਡੋਨਲ ਜਾਣਾ ਹੈ ਪਰ ਮਕਡੋਰਨ ਤੇ ਲਿਜਾਣ ਦੀ ਬਜਾਏ ਉਹ ਉਸ ਨੂੰ ਖਾਲੀ ਪਲਾਟ 'ਚ ਲੈ ਗਿਆ ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਸ਼ਨਦੀਪ ਤੇ ਉਸ ਦੇ ਦੋਸਤ ਨੇ ਕੁੜੀ ਨਾਲ ਕੁੱਟਮਾਰ ਕੀਤੀ ਤੇ ਜਸ਼ਨਦੀਪ ਨੇ ਕੁੜੀ ਨੂੰ ਸਾਰੀ ਰਾਤ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਦੋਸ਼ੀ ਸਵੇਰੇ 3 ਵਜੇ ਕੁੜੀ ਨੂੰ ਘਰ ਦੇ ਬਾਹਰ ਛੱਡ ਗਿਆ ਤੇ ਦੋਵੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਸੂਚਨਾ ਤੋਂ ਬਾਅਦ ਪੁਲਿਸ ਨੇ ਨਾਕਾਬੰਦੀ ਕਰਕੇ ਦੋਵਾਂ ਦੋਸ਼ੀਆਂ ਨੂੰ ਕਾਬੂ ਕੀਤਾ ।ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।