111 ਸਾਲ ਬਾਅਦ ਟਾਈਟੈਨਿਕ ਨੇ ਲਈ 5 ਅਰਬਪਤੀਆਂ ਦੀ ਜਾਨ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : 111ਸਾਲ ਬਾਅਦ ਟਾਈਟੈਨਿਕ ਨੇ ਇੱਕ ਵਾਰ ਫਿਰ 5 ਅਰਬਪਤੀਆਂ ਦੀ ਜਾਨ ਲੈ ਲਈ। ਦੱਸਿਆ ਜਾ ਰਿਹਾ ਟਾਈਟੈਨਿਕ ਦਾ ਮਲਬਾ ਦੇਖਣ ਗਏ ਟਾਈਟਨ ਪਣਡੁੱਬੀ ਕਾਫੀ ਦਿਨਾਂ ਤੋਂ ਲਾਪਤਾ ਹੋ ਗਈ ਹੈ। ਪਣਡੁੱਬੀ ਆਪ੍ਰੇਟ ਕਰਨ ਵਾਲੀ ਕੰਪਨੀ OceanGate ਨੇ ਇਸ ਗੱਲ ਦੀ ਪੁਸ਼ਟੀ ਕਰਦੇ ਸ਼ਰਧਾਂਜਲੀ ਪ੍ਰਗਟ ਕੀਤੀ ਹੈ । ਖੇਜਕਰਤਾ ਅਨੁਸਾਰ ਉਨ੍ਹਾਂ ਨੂੰ ਡੁੱਬੇ ਹੋਏ ਟਾਈਟੈਨਿਕ ਕੋਲ ਕੁਝ ਮਲਬਾ ਮਿਲਿਆ , ਇਸ ਨੂੰ ਕੱਢਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ । ਉਨਾਂ ਨੇ ਕਿਹਾ ਪਣਡੁੱਬੀ ਵਿੱਚ ਸਵਾਰ ਹੋ ਕੇ ਸਾਰੇ ਲੋਕ ਟਾਈਟੈਨਿਕ ਜਹਾਜ਼ ਦਾ ਮਲਬਾ ਦੇਖਣ ਨੂੰ ਗਏ ਸਨ , ਜਿੱਥੇ ਇਨ੍ਹਾਂ ਦਾ ਸੰਪਰਕ ਟੁੱਟ ਗਿਆ ਸੀ। 18 ਜੂਨ ਨੂੰ ਇਹ ਪਣਡੁੱਬੀ ਸਫ਼ਰ ਤੇ ਨਿਕਲੀ ਸੀ ਪਰ 2 ਘੰਟਿਆਂ ਬਾਅਦ ਇਸ ਨਾਲ ਕੰਪਨੀ ਦਾ ਸੰਪਰਕ ਟੁੱਟ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਲਾਪਤਾ ਹੋਈ ਪਣਡੁੱਬੀ ਵਿੱਚ ਵਿਸਫੋਟ ਹੋਇਆ ਸੀ। ਜਿਸ ਕਾਰਨ ਪਣਡੁੱਬੀ ਵਿੱਚ ਸਵਾਰ 5 ਲੋਕਾਂ ਦੀ ਮੌਤ ਹੋ ਗਈ। ਕੰਪਨੀ ਅਨੁਸਾਰ 2021 ਤੇ 2022 ਵਿੱਚ ਟਾਈਟੈਨਿਕ ਦਾ ਮਲਬਾ ਦੇਖਣ ਲਈ 46 ਲੋਕਾਂ ਨੇ ਸਫਲਤਾਪੂਰਵਕ ਪਣਡੁੱਬੀ 'ਚ ਯਾਤਰਾ ਕੀਤੀ ਸੀ।